JASWINDER BRAR RETURNS WITH : ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਜਸਵਿੰਦਰ ਬਰਾੜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹੈ। ਉਹਨਾਂ ਨੂੰ ਲੋਕ ਪੰਜਾਬੀ ਲੋਕਗੀਤ ਅਤੇ ਭੰਗੜੇ ਦੀ ਰਾਣੀ ਵਜੋਂ ਵੀ ਜਾਣਦੇ ਹਨ। ਉਹ ਆਪਣੇ ਸਟੇਜ ਸ਼ੋਅ ਲਈ ਜਾਣੀ ਜਾਂਦੀ ਹੈ ਅਤੇ ਉਸਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਉਹ ਆਪਣੇ ਲੋਕ ਤੱਤ ਲਈ ਵਿਸ਼ੇਸ਼ ਤੌਰ ‘ਤੇ ਜਾਣੀ ਜਾਂਦੀ ਹੈ। ਉਸਨੇ 1990 ਵਿੱਚ “ਕੀਮਤੀ ਚੀਜ਼” ਨਾਮ ਦੀ ਐਲਬਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸੰਨ 2000 ਵਿੱਚ ਰਣਜੀਤ ਸਿੰਘ ਸਿੱਧੂ ਨਾਲ ਇਹਨਾਂ ਨੇ ਵਿਆਹ ਕਰਵਾ ਲਿਆ ਅਤੇ ਉਹਨਾਂ ਦੀ ਇੱਕ ਧੀ ਵੀ ਹੈ ਜਿਸਦਾ ਨਾਮ ਜਸ਼ਨਪ੍ਰੀਤ ਕੌਰ ਹੈ। ਗਾਇਕੀ ਤੋਂ ਲਗਭਗ ਦੋ ਸਾਲ ਲਈ ਬ੍ਰੇਕ ਲੈ ਲਿਆ। ਹਾਲ ਹੀ ਦੇ ਵਿੱਚ ਉਹਨਾਂ ਦਾ ਗੀਤ “ਡਬੱਲ ਬੈਰਲ” ਰਿਲੀਜ਼ ਹੋਇਆ ਹੈ। ਜਿਸਨੂੰ ਬੰਟੀ ਬੈਂਸ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਗਾਣੇ ਦਾ ਸੰਗੀਤTHE KIDD ਵੱਲੋਂ ਦਿੱਤਾ ਗਿਆ ਹੈ। ਵੀਡੀਓ ਤੇਜੀ ਸੰਧੂ ਦੀ ਹੈ। ਗੀਤ ਨੂੰ 5911 ਦੇ ਲੇਬਲ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗਾਣਾ ਬਹੁਤ ਹੀ ਸੋਹਣਾ ਹੈ। ਇਸ ਵਿੱਚ ਵੀ ਇੱਕ ਲੋਕ ਤੱਤ ਲੁਕਿਆ ਹੋਇਆ ਹੈ। ਜਿਸਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਉਸਦੇ ਪੁਰਸਕਾਰਾਂ ਵਿੱਚੋਂ, ਉਸਨੂੰ ਨਵੰਬਰ ਵਿੱਚ “ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਅਵਾਰਡ 2010″ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ12ਵੀਂ ਹੈ। ਉਸਨੇ ਪ੍ਰੋ. ਮੋਹਨ ਸਿੰਘ ਮੇਲੇ ‘ਤੇ ਸੰਗੀਤ ਸਮਰਾਟ ਅਵਾਰਡ ਸਮੇਤ ਹੋਰਾਂ ਨੂੰ ਪ੍ਰਾਪਤ ਕੀਤਾ। ਉਸ ਨੂੰ ਈਟੀਸੀ ਚੈਨਲ ਪੰਜਾਬੀ ਦੇ ਸੰਗੀਤ ਪੁਰਸਕਾਰ 2006 ਲਈ,”ਬੈਸਟ ਫੋਕ ਓਰੀਐਂਟਡ ਵੋਕਲਿਸਟ (ਮਹਿਲਾ)” (ਉਸਦੇ ਗੀਤ “ਮਿਰਜ਼ਾ” ਲਈ) ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਸਰਵੋਤਮ ਓਰੀਐਂਟਿਡ ਫੋਕ ਐਲਬਮ (ਫੀਮੇਲ)” (ਉਸਦੀ ਐਲਬਮ ਗਲਾਂ ਪਿਆਰ ਦੀਨ ਲਈ) ਅਤੇ 2006 ਵਿੱਚ ਸਰਵੋਤਮ ਲੋਕ ਗਾਇਕਾ ਔਰਤ ਵਜੋਂ ਸਨਮਾਨਿਤ ਕੀਤਾ ਗਿਆ।