ਟੀ-20 ਵਿਸ਼ਵ ਕੱਪ 2021 ਦਾ 40ਵਾਂ ਮੈਚ ਐਤਵਾਰ ਯਾਨੀ ਕਿ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਨਾਕਆਊਟ ਦੀ ਤਰ੍ਹਾਂ ਹੈ। ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੋਵੇਂ ਹੀ ਟੀਮਾਂ ਸੈਮੀਫਾਈਨਲ ਦੀ ਦੌੜ ਵਿੱਚ ਬਣੀਆਂ ਹੋਈਆਂ ਹਨ। ਹਾਲਾਂਕਿ ਇਹ ਮੈਚ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਲਈ ਜਿੰਨਾ ਮਹੱਤਵਪੂਰਨ ਹੈ, ਉੰਨਾ ਹੀ ਭਾਰਤ ਲਈ ਵੀ ਅਹਿਮ ਹੈ, ਕਿਉਂਕਿ ਤਿੰਨੋਂ ਟੀਮਾਂ ਸੈਮੀਫਾਈਨਲ ਲਈ ਦਾਅਵੇਦਾਰੀ ਕਰ ਰਹੀਆਂ ਹਨ।
ਜੇਕਰ ਅਫਗਾਨਿਸਤਾਨ ਅੱਜ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਂਦਾ ਹੈ ਤਾਂ ਭਾਰਤ ਦਾ ਨਾਕਆਊਟ ਵਿੱਚ ਪਹੁੰਚਣ ਦਾ ਰਸਤਾ ਆਸਾਨ ਹੋ ਜਾਵੇਗਾ । ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਲਈ ਨਾਮੀਬੀਆ ‘ਤੇ ਜਿੱਤ ਦਰਜ ਕਰਨੀ ਬਾਕੀ ਰਹਿ ਜਾਵੇਗੀ। ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ ਮੈਚ ਵਿੱਚ ਟੀਮ ਇੰਡੀਆ ਦੇ ਨਾਲ-ਨਾਲ ਪੂਰੇ ਭਾਰਤ ਦੀਆਂ ਨਜ਼ਰਾਂ ਵੀ ਟਿਕੀਆਂ ਹੋਣਗੀਆਂ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ‘ਤੇ ਵੈਟ ‘ਚ ਕੀਤੀ 10 ਰੁ: ਤੱਕ ਕਟੌਤੀ
ਹਾਲਾਂਕਿ ਜੇਕਰ ਅੱਜ ਨਿਊਜ਼ੀਲੈਂਡ ਦੀ ਟੀਮ ਜਿੱਤ ਜਾਂਦੀ ਹੈ ਤਾਂ ਅਫਗਾਨਿਸਤਾਨ ਦੇ ਨਾਲ-ਨਾਲ ਭਾਰਤ ਦੀਆਂ ਉਮੀਦਾਂ ‘ਤੇ ਵੀ ਪਾਣੀ ਫਿਰ ਜਾਵੇਗਾ, ਕਿਉਂਕਿ ਨਿਊਜ਼ੀਲੈਂਡ ਦੇ 8 ਅੰਕ ਹੋ ਜਾਣਗੇ ਅਤੇ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਭਾਰਤ ਇੰਨੇ ਅੰਕ ਹਾਸਿਲ ਨਹੀਂ ਕਰ ਸਕੇਗਾ। ਜੇਕਰ ਨਿਊਜ਼ੀਲੈਂਡ ਜਿੱਤਦਾ ਹੈ ਤਾਂ ਭਾਰਤ ਦਾ ਨਾਮੀਬੀਆ ਖਿਲਾਫ ਆਖਰੀ ਲੀਗ ਮੈਚ ਰਸਮੀ ਹੀ ਰਹੇਗਾ।
ਉੱਥੇ ਹੀ ਦੂਜੇ ਪਾਸੇ ਜੇਕਰ ਦੋਹਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਕੀਵੀ ਟੀਮ ਕੋਲ ਮਜ਼ਬੂਤ ਗੇਂਦਬਾਜ਼ੀ ਹੈ ਜੋ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ । ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ ਆਪਣੇ ਸਪਿਨਰਾਂ ਦੇ ਦਮ ‘ਤੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਬੱਲੇਬਾਜ਼ਾਂ ਦਾ ਸਾਹਮਣਾ ਹਾਲਾਂਕਿ ਹੁਣ ਟ੍ਰੇਂਟ ਬੋਲਟ, ਟਿਮ ਸਾਊਦੀ, ਤੇਜ਼ ਗੇਂਦਬਾਜ਼ ਐਡਮ ਮਿਲਨੇ ਅਤੇ ਸਪਿਨਰ ਈਸ਼ ਸੋਢੀ ਅਤੇ ਮਿਸ਼ੇਲ ਸੈਂਟਨਰ ਨਾਲ ਹੋਵੇਗਾ, ਜੋ ਸ਼ਾਨਦਾਰ ਫਾਰਮ ਵਿੱਚ ਹਨ।
ਦੱਸ ਦੇਈਏ ਕਿ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਅੱਜ ਚੰਗਾ ਸਕੋਰ ਬਣਾਉਣਾ ਹੋਵੇਗਾ, ਜਿਸ ਤੋਂ ਬਾਅਦ ਰਾਸ਼ਿਦ ਖਾਨ ਦੀ ਅਗਵਾਈ ਵਿੱਚ ਗੇਂਦਬਾਜ਼ ਉਲਟਫੇਰ ਕਰ ਸਕਦੇ ਹਨ। ਮੁਜੀਬ ਉਰ ਰਹਿਮਾਨ ਦੀ ਸੱਟ ਕਾਰਨ ਅਫਗਾਨ ਟੀਮ ਦਾ ਗੇਂਦਬਾਜ਼ੀ ਹਮਲਾ ਯਕੀਨੀ ਤੌਰ ‘ਤੇ ਕਮਜ਼ੋਰ ਹੋਇਆ ਹੈ ਪਰ ਉਹ ਸਪਿਨ ਦੇ ਖਿਲਾਫ ਕੀਵੀ ਗੇਂਦਬਾਜ਼ਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਸਕਦੇ ਹਨ।
ਅੱਜ ਦੇ ਮੁਕਾਬਲੇ ਵਿੱਚ ਟੀਮਾਂ
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਟੌਡ ਐਸਟਲ, ਲਾਕੀ ਫਰਗੂਸਨ, ਕਾਇਲ ਜੈਮੀਸਨ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟ੍ਰੇਂਟ ਬੋਲਟ, ਟਿਮ ਸੀਫਰਟ, ਈਸ਼ ਸੋਢੀ, ਟਿਮ ਸਾਊਦੀ।
ਅਫਗਾਨਿਸਤਾਨ: ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਰਹਿਮਾਨਉੱਲ੍ਹਾ ਗੁਰਬਾਜ਼, ਹਜ਼ਰਤਉੱਲ੍ਹਾ ਜ਼ਜ਼ਈ, ਉਸਮਾਨ ਗਨੀ, ਸ਼ਰਾਫੂਦੀਨ ਅਸ਼ਰਫ, ਨਜੀਬੁੱਲਾ ਜਾਦਰਾਨ, ਮੁਹੰਮਦ ਸ਼ਹਿਜ਼ਾਦ, ਮੁਜੀਬ ਉਰ ਰਹਿਮਾਨ, ਹਸ਼ਮਤੁੱਲਾ ਸ਼ਾਹਿਦੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਹਾਮਿਦ ਹਸਨ, ਫਰੀਦ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: