ਟਵਿਟਰ ‘ਤੇ 50 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਨੰਬਰ ‘ਤੇ ਹਨ। ਪਹਿਲਾ ਸਥਾਨ ਅਮਰੀਕੀ ਗਾਇਕਾ ਟੇਲਰ ਸਵਿਫਟ ਨੂੰ ਮਿਲਿਆ ਹੈ। ਕੰਜ਼ਿਊਮਰ ਇੰਟੈਲੀਜੈਂਸ ਕੰਪਨੀ ਬ੍ਰਾਂਡਵਾਚ ਨੇ ਸਾਲਾਨਾ ਖੋਜ ਦੇ ਆਧਾਰ ‘ਤੇ ਇਹ ਸੂਚੀ ਤਿਆਰ ਕੀਤੀ ਹੈ। ਇਸ ਵਿੱਚ ਪੀ.ਐੱਮ. ਮੋਦੀ ਨੂੰ ਟਵਿੱਟਰ ‘ਤੇ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ। ਯਾਨੀ ਕਿ ਟਵਿੱਟਰ ‘ਤੇ ਉਨ੍ਹਾਂ ਦੇ ਸਾਹਮਣੇ ਕੋਈ ਹੋਰ ਨੇਤਾ ਖੜ੍ਹਾ ਨਹੀਂ ਹੋ ਸਕਿਆ ਹੈ।
ਇਸ ਸੂਚੀ ‘ਚ ਸਚਿਨ ਤੇਂਦੁਲਕਰ ਦਾ ਨਾਂ ਵੀ ਸ਼ਾਮਲ ਹੈ। ਦਿਲਚਸਪ ਗੱਲ ਇਹ ਹੈ ਕਿ ਸਚਿਨ ਨੇ ਇਸ ਸੂਚੀ ‘ਚ ਅਮਰੀਕੀ ਅਭਿਨੇਤਾ ਡਵੇਨ ਜਾਨਸਨ, ਲਿਓਨਾਰਡੋ ਡੀਕੈਪਰੀਓ ਅਤੇ ਸਾਬਕਾ ਅਮਰੀਕੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਸਚਿਨ ਲਗਾਤਾਰ ਕਮਜ਼ੋਰ ਵਰਗ ਲਈ ਆਪਣੀ ਆਵਾਜ਼ ਉਠਾ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਸਹਿਯੋਗੀ ਬ੍ਰਾਂਡ ਦੀ ਸੰਬੰਧਿਤ ਪ੍ਰਭਾਵਸ਼ਾਲੀ ਮੁਹਿੰਮ ਦੇ ਕਾਰਨ ਉਨ੍ਹਾਂ ਦੀ ਫੈਨ ਫਾਲੋਇੰਗ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਕਾਰਨ ਸਚਿਨ ਨੂੰ ਇਸ ਸੂਚੀ ਵਿਚ 35ਵੇਂ ਨੰਬਰ ‘ਤੇ ਰੱਖਿਆ ਗਿਆ ਹੈ।
ਟੀਮ ਇੰਡੀਆ ਦੇ ਸਾਬਕਾ ਕਪਤਾਨ, ਰਾਜ ਸਭਾ ਮੈਂਬਰ ਰਹਿ ਚੁੱਕੇ ਸਚਿਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਯੂਨੀਸੇਫ ਨਾਲ ਜੁੜੇ ਹੋਏ ਹਨ ਅਤੇ 2013 ਵਿੱਚ ਦੱਖਣੀ ਏਸ਼ੀਆ ਦੇ ਰਾਜਦੂਤ ਨਿਯੁਕਤ ਕੀਤੇ ਗਏ ਸਨ। ਸਚਿਨ ਤੇਂਦੁਲਕਰ ਨੇ ਪੇਂਡੂ ਅਤੇ ਸ਼ਹਿਰੀ ਭਾਰਤ ਵਿੱਚ ਸਿਹਤ, ਸਿੱਖਿਆ ਅਤੇ ਖੇਡਾਂ ਨਾਲ ਸਬੰਧਤ ਕਈ ਪਹਿਲਕਦਮੀਆਂ ਦਾ ਸਮਰਥਨ ਕੀਤਾ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਸਚਿਨ ਨੇ ਕਈ ਅਜਿਹੇ ਰਿਕਾਰਡ ਬਣਾਏ ਹਨ, ਜਿਨ੍ਹਾਂ ਨੂੰ ਤੋੜਨਾ ਅਸੰਭਵ ਹੈ।
‘ਬ੍ਰਾਂਡਵਾਚ’ ਦੀ ਇਸ ਲਿਸਟ ‘ਚ ਪ੍ਰਿਅੰਕਾ ਚੋਪੜਾ ਦੇ ਪਤੀ ਨਿਕ ਜੋਨਸ, ਨਿੱਕੀ ਮਿਨਾਜ, ਬੇਯੋਨਸੇ, ਲੁਈਸ ਟਾਮਲਿਨਸਨ, ਬਰੂਨੋ ਮਾਰਸ ਅਤੇ ਤਕਾਫੁਮੀ ਹੋਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਸੂਚੀ ‘ਚ 61 ਫੀਸਦੀ ਮਰਦ ਹਨ ਜਦਕਿ 39 ਫੀਸਦੀ ਔਰਤਾਂ ਹਨ। ਸੂਚੀ ਵਿੱਚ 67 ਫੀਸਦੀ ਲੋਕ ਅਮਰੀਕਾ ਦੇ ਹਨ ਅਤੇ 13 ਫੀਸਦੀ ਬ੍ਰਾਜ਼ੀਲ ਦੇ ਹਨ।
ਵੀਡੀਓ ਲਈ ਕਲਿੱਕ ਕਰੋ -: