ਸੋਨੀਪਤ ਜਿਲ੍ਹਾ ਦੇ ਪਿੰਡ ਹਲਾਲਪੁਰ ‘ਚ ਮਹਿਲਾ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮੁੱਖ ਦੋਸ਼ੀ ਕੋਚ ਪਵਨ ਅਤੇ ਉਸ ਦੇ ਸਾਥੀ ਸਚਿਨ ਨੂੰ ਪੁਲਿਸ ਨੇ ਸੋਨੀਪਤ ਅਦਾਲਤ ‘ਚ ਪੇਸ਼ ਕੀਤਾ ਜਿਥੇ ਦੋਵੇਂ ਦੋਸ਼ੀਆਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪਤਨੀ ਸੁਜਾਤਾ ਨੂੰ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਜਿਲ੍ਹਾ ਜੇਲ੍ਹ ਸੋਨੀਪਤ ਭੇਜਿਆ ਗਿਆ ਹੈ।
ਗੌਰਤਲਬ ਹੈ ਕਿ ਬੀਤੀ 10 ਨਵੰਬਰ ਨੂੰ ਸੋਨੀਪਤਾ ਜਿਲ੍ਹਾ ਦੀ ਖਰਖੋਦਾ ਵਿਧਾਨ ਸਭਾ ਖੇਤ ਰਦੇ ਪਿੰਡ ਹਲਾਲਪੁਰ ‘ਚ ਸੁਸ਼ੀਲ ਕੁਮਾਰ ਅਕੈਡਮੀ ਵਿਚ ਕੁਸ਼ਤੀ ਰਿਹਰਸਲ ਕਰਨ ਵਾਲੀ ਪਹਿਲਵਾਨ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪੋਸਟਮਾਰਟਮ ਰਿਪੋਰਟ ਵਿਚ ਨਿਸ਼ਾ ਦੇ ਸਰੀਰ ‘ਚੋਂ 4 ਗੋਲੀਆਂ ਤੇ ਸੂਰਜ ਦੇ ਸਰੀਰ ਤੋਂ ਤਿੰਨ ਗੋਲੀਆਂ ਕੱਢੀਆਂ ਗਈਆਂ ਸਨ। ਪੁਲਿਸ ਨੂੰ ਧਨਪਤੀ ਪਤਨੀ ਦਯਾਨੰਦ ਨਿਵਾਸੀ ਹਲਾਲਪੁਰ ਨੇ ਥਾਣਾ ਖਰਖੌਦਾ ‘ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਬੇਟੀ ਨਿਸ਼ਾ ਨਾਲ ਕੋਚ ਪਵਨ ਛੇੜਖਾਨੀ ਕਰਦਾ ਸੀ ਤੇ ਜਦੋਂ ਵਿਰੋਧ ਕੀਤਾ ਗਿਆ ਤਾਂ ਗੋਲੀ ਮਾਰ ਦਿੱਤੀ ਗਈ।