ਜੇਕਰ ਦਿਲ ਵਿੱਚ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ । ਕੇਰਲਾ ਦੇ ਕੋਟਾਯਮ ਜ਼ਿਲ੍ਹੇ ਦੀ ਦਾਦੀ ਕੁਟਿਯੰਮਾ ਨੇ ਅਜਿਹਾ ਹੀ ਕੁਝ ਕਰ ਦਿਖਾਇਆ ਹੈ। 104 ਸਾਲਾਂ ਕੁਟਿਯੰਮਾ ਨੇ ਲੋਕਾਂ ਸਾਹਮਣੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਦਿਖਾ ਦਿੱਤਾ ਹੈ ਕਿ ਲਿਖਣ-ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ।
ਦਰਅਸਲ, ਕੁਟਿਯੰਮਾ ਨੇ ਕੇਰਲਾ ਰਾਜ ਸਾਖਰਤਾ ਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਨੇ ਇਹ ਪ੍ਰੀਖਿਆ ਸ਼ਾਨਦਾਰ ਅੰਕਾਂ ਨਾਲ ਪਾਸ ਕੀਤੀ ਹੈ । ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ 100 ਵਿੱਚੋਂ 89 ਅੰਕ ਹਾਸਿਲ ਕੀਤੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀ ਅਯਰਕੁੰਨ ਪੰਚਾਇਤ ਵਲੋਂ ਸਾਖਰਤਾ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ।
ਇਹ ਵੀ ਪੜ੍ਹੋ: ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠੇ ਸੁਖਪਾਲ ਖਹਿਰਾ, ਚੰਡੀਗੜ੍ਹ ਪੁਲਿਸ ‘ਤੇ ਲਾਏ ਵੱਡੇ ਇਲਜ਼ਾਮ
ਖਾਸ ਗੱਲ ਇਹ ਹੈ ਕਿ ਕੁਟਿਯੰਮਾ ਕਦੇ ਸਕੂਲ ਨਹੀਂ ਗਈ। ਉਹ ਸਿਰਫ਼ ਪੜ੍ਹ ਸਕਦੀ ਸੀ, ਪਰ ਲਿਖ ਨਹੀਂ ਸਕਦੀ ਸੀ। ਕੁਟਿਯੰਮਾ ਨੇ ਇਸ ਪ੍ਰੀਖਿਆ ਦੇ ਲਈ ਆਪਣੇ ਘਰ ਹੀ ਕਲਾਸਾਂ ਲਗਾਈਆਂ ਹਨ।
ਦੱਸ ਦੇਈਏ ਕਿ ਕੇਰਲਾ ਦੇ ਸਿੱਖਿਆ ਮੰਤਰੀ ਨੇ ਵੀ ਕੁਟਿਯੰਮਾ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕੇਰਲ ਰਾਜ ਲਿਟਰੇਸੀ ਮਿਸ਼ਨ ਦੀ ਪ੍ਰੀਖਿਆ ਵਿੱਚ ਕੋਟਾਯਮ ਦੀ 104 ਸਾਲਾਂ ਕੁਟਿਯੰਮਾ ਨੇ 89/100 ਅੰਕ ਹਾਸਿਲ ਕੀਤੇ ਹਨ। ਕੁਟਿਯੰਮਾ ਨੇ ਦਿਖਾਇਆ ਹੈ ਕਿ ਲਿਖਣ ਅਤੇ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਸਤਿਕਾਰ ਅਤੇ ਪਿਆਰ ਦੇ ਨਾਲ, ਮੈਂ ਉਨ੍ਹਾਂ ਨੂੰ ਤੇ ਹੋਰ ਨਵੇਂ ਸਿਖਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: