ਬੀਤੇ ਦਿਨ ਟੀ-20 ਵਿਸ਼ਵ ਕੱਪ ਖਤਮ ਹੋ ਗਿਆ ਹੈ, ਆਸਟ੍ਰੇਲੀਆ 45 ਮੈਚਾਂ ਦੀ ਜੰਗ ‘ਚ ਸਭ ਤੋਂ ਵਦਾਦ ਜੇਤੂ ਬਣ ਕੇ ਉਭਰਿਆ ਹੈ। ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੀ ਟਰਾਫੀ ਆਸਟ੍ਰੇਲੀਆ ਦੇ ਹੱਥ ‘ਚ ਆਈ ਹੈ। ਪੂਰੇ ਟੂਰਨਾਮੈਂਟ ਦੌਰਾਨ ਕਈ ਖਿਡਾਰੀਆਂ ਦੀ ਸ਼ਾਨਦਾਰ ਖੇਡ ਰਹੀ।
ਹੁਣ ਆਈਸੀਸੀ ਨੇ ਟੀ-20 ਵਿਸ਼ਵ ਕੱਪ ਦੇ ਸਰਵੋਤਮ ਪਲੇਇੰਗ-11 ਦੀ ਚੋਣ ਕੀਤੀ ਹੈ, ਜਿਸ ਵਿੱਚ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਕਪਤਾਨ ਬਣਾਇਆ ਗਿਆ ਹੈ। ਪਲੇਇੰਗ-11 ਤੋਂ ਇਲਾਵਾ 12ਵਾਂ ਖਿਡਾਰੀ ਵੀ ਚੁਣਿਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ‘ਚ ਇੱਕ ਵੀ ਭਾਰਤੀ ਖਿਡਾਰੀ ਸ਼ਾਮਿਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਆਈਸੀਸੀ ਦੇ ਇੱਕ ਚੋਣ ਪੈਨਲ ਨੇ ਆਈਸੀਸੀ ਦੀ ਇਸ ਟੀਮ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚ ਈਓਨ ਬਿਸ਼ਪ (ਕਨਵੀਨਰ), ਏ. ਜਰਮਨੋਸ, ਸ਼ੇਨ ਵਾਟਸਨ, ਐੱਲ. ਬੂਥ, ਸ਼ਾਹਿਦ ਹਾਸ਼ਮੀ ਅਤੇ ਹੋਰ ਮਾਹਿਰ ਮੌਜੂਦ ਸਨ।
ਇਹ ਵੀ ਪੜ੍ਹੋ : ਸਾਬਕਾ ਵਿਦੇਸ਼ ਮੰਤਰੀ ਦੇ ਘਰ ‘ਤੇ ਪਥਰਾਅ, ਅਯੁੱਧਿਆ ‘ਤੇ ਕਿਤਾਬ ਲਿਖਣ ਕਾਰਨ ਹੋ ਰਿਹਾ ਹੈ ਵਿਰੋਧ
ਜਾਣੋ ICC ਦੀ ਇਸ ਸਭ ਤੋਂ ਕੀਮਤੀ ਟੀਮ ‘ਚ ਕੌਣ-ਕੌਣ ਖਿਡਾਰੀ ਸ਼ਾਮਿਲ ਹਨ – ਆਈਸੀਸੀ ਦੀ ਸਰਵੋਤਮ ਟੀਮ (ਬੱਲੇਬਾਜ਼ੀ ਕ੍ਰਮ ਅਨੁਸਾਰ)
- ਡੇਵਿਡ ਵਾਰਨਰ (ਆਸਟ੍ਰੇਲੀਆ)- 289 ਦੌੜਾਂ, 48.16 ਦੀ ਔਸਤ
- ਜੋਸ ਬਟਲਰ (ਵਿਕਟਕੀਪਰ, ਇੰਗਲੈਂਡ) – 269 ਦੌੜਾਂ, 89.66 ਔਸਤ, 5 ਆਊਟ ਵੀ
- ਬਾਬਰ ਆਜ਼ਮ, ਕਪਤਾਨ (ਪਾਕਿਸਤਾਨ) – 303 ਦੌੜਾਂ, 60.60 ਔਸਤ
- ਚਰਿਥ ਅਸਾਲੰਕਾ (ਸ਼੍ਰੀਲੰਕਾ)- 231 ਦੌੜਾਂ, 46.20 ਔਸਤ
- ਏਡਨ ਮਾਰਕਰਮ (ਦੱਖਣੀ ਅਫਰੀਕਾ) – 54.00 ਦੀ ਔਸਤ ਨਾਲ 162 ਦੌੜਾਂ
- ਮੋਈਨ ਅਲੀ (ਇੰਗਲੈਂਡ)-92 ਦੌੜਾਂ, 7 ਵਿਕਟਾਂ
- ਵੀ. ਹਸਾਰੰਗਾ (ਸ਼੍ਰੀਲੰਕਾ)- 9.75 ਦੀ ਔਸਤ ਨਾਲ 16 ਵਿਕਟਾਂ
- ਐਡਮ ਜ਼ੈਂਪਾ (ਆਸਟ੍ਰੇਲੀਆ)- 12.07 ਦੀ ਔਸਤ ਨਾਲ 13 ਵਿਕਟਾਂ
- ਜੋਸ਼ ਹੇਜ਼ਲਵੁੱਡ (ਆਸਟ੍ਰੇਲੀਆ)- 15.90 ਦੀ ਔਸਤ ਨਾਲ 11 ਵਿਕਟਾਂ
- ਟ੍ਰੇਂਟ ਬੋਲਟ (ਨਿਊਜ਼ੀਲੈਂਡ) – 13 ਵਿਕਟਾਂ, 13.30 ਔਸਤ
- ਐਨਰਿਕ ਨੋਰਸੀਆ (ਦੱਖਣੀ ਅਫਰੀਕਾ) – 9 ਵਿਕਟਾਂ, 11.55 ਔਸਤ
12ਵਾਂ ਖਿਡਾਰੀ – ਸ਼ਾਹੀਨ ਅਫਰੀਦੀ (ਪਾਕਿਸਤਾਨ) – 7 ਵਿਕਟਾਂ, 24.14 ਔਸਤ
ਵੀਡੀਓ ਲਈ ਕਲਿੱਕ ਕਰੋ -: