ਭਾਰਤੀ ਟੈਸਟ ਅਤੇ ਵਨਡੇ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਵਿਰਾਟ ਕੋਹਲੀ ਦੀ ਰੈਸਟੋਰੈਂਟ ਚੇਨ One8 Commune ਦੇ ਬਾਰੇ ‘ਚ ਇੱਕ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਹੋਟਲ ‘ਚ ਸਮਲਿੰਗੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਵਿਵਾਦ ਹੋਇਆ ਹੈ, ਜਿਸ ਤੋਂ ਬਾਅਦ ਰੈਸਟੋਰੈਂਟ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਦਰਅਸਲ, ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਾਇਰਲ ਹੋਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਚੱਲ ਰਹੇ ਵਿਰਾਟ ਕੋਹਲੀ ਦੇ One8 Commune ਨਾਮ ਦੇ ਰੈਸਟੋਰੈਂਟ ਵਿੱਚ ਸਮਲਿੰਗੀਆਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ।
ਇਹ ਦਾਅਵਾ ਕੀਤਾ ਗਿਆ ਸੀ ਕਿ ਸਮਲਿੰਗੀ ਪੁਰਸ਼ਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਜਦਕਿ ਸਮਲਿੰਗੀ ਔਰਤਾਂ ਨੂੰ ਪਹਿਰਾਵੇ ਦੇ ਆਧਾਰ ‘ਤੇ ਐਂਟਰੀ ਦਿੱਤੀ ਜਾਂਦੀ ਹੈ। ਭਾਰਤ ਵਿੱਚ ਫੈਂਸੀ ਰੈਸਟੋਰੈਂਟਾਂ, ਬਾਰਾਂ ਅਤੇ ਕਲੱਬਾਂ ਵਿੱਚ LGBTQ ਵਿਰੁੱਧ ਵਿਤਕਰਾ ਆਮ ਹੈ, ਅਤੇ ਵਿਰਾਟ ਕੋਹਲੀ ਵੀ ਅਜਿਹਾ ਹੀ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ, ਉਥੇ ਹੀ ਵਿਰਾਟ ਕੋਹਲੀ ‘ਤੇ ਗੰਭੀਰ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ, ਉਥੇ ਹੀ ਕੁੱਝ ਲੋਕਾਂ ਨੇ ਇਸ ਨੂੰ ਫਰਜ਼ੀ ਪੋਸਟ ਵੀ ਕਿਹਾ ਸੀ।
ਇਹ ਵੀ ਪੜ੍ਹੋ : ਮਹਿੰਗੇ ਡੀਜ਼ਲ ਵਿਚਕਾਰ ਕਿਸਾਨਾਂ ਲਈ ਇਕ ਹੋਰ ਝਟਕਾ , 21 ਨਵੰਬਰ ਤੋਂ ਮਹਿੰਗੇ ਹੋਣਗੇ ਟਰੈਕਟਰ
ਹਾਲਾਂਕਿ, One8 Commune ਨੇ Instagram ‘ਤੇ ਦੋਸ਼ਾਂ ਦਾ ਜਵਾਬ ਦਿੱਤਾ ਹੈ। One8 Commune ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਹੈ, ‘ਅਸੀਂ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਲੋਕਾਂ ਦਾ ਸੁਆਗਤ ਅਤੇ ਸਨਮਾਨ ਕਰਦੇ ਹਾਂ। ਜਿਵੇਂ ਕਿ ਸਾਡੇ ਨਾਮ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਾਰੇ ਭਾਈਚਾਰੇ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਹਾਂ। ਉਦਯੋਗ ਦੇ ਰੁਝਾਨਾਂ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ, ਸਾਡੇ ਕੋਲ ਸਟੈਗ ਐਂਟਰੀ ‘ਤੇ ਪਾਬੰਦੀ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕਿਸੇ ਭਾਈਚਾਰੇ ਦੇ ਵਿਰੁੱਧ ਹਾਂ ਜਾਂ ਕਿਸੇ ਦਾ ਅਪਮਾਨ ਕਰ ਰਹੇ ਹਾਂ। ਹਾਲਾਂਕਿ, ਜੇਕਰ ਕੋਈ ਅਣਜਾਣੇ ‘ਚ ਘਟਨਾ ਵਾਪਰੀ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਵਿਅਕਤੀ ਸਾਡੇ ਨਾਲ ਸੰਪਰਕ ਕਰੇ ਤਾਂ ਜੋ ਇਸ ਵਿਵਾਦ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਸਾਡੇ ਗਾਹਕ ਸਾਡੀ ਤਰਜੀਹ ਹਨ, ਉਨ੍ਹਾਂ ਨਾਲ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤੇ ਬਣਾਉਣਾ ਸਾਡੇ ਸਿਸਟਮ ਦਾ ਹਿੱਸਾ ਹਨ।
ਵੀਡੀਓ ਲਈ ਕਲਿੱਕ ਕਰੋ -: