ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਕੁੱਝ ਲੋਕ ਇਸ ਫੈਸਲੇ ਨੂੰ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਕੁੱਝ ਇਸ ਨੂੰ ਮਾਸਟਰਸਟ੍ਰੋਕ ਕਰਾਰ ਦੇ ਰਹੇ ਹਨ।
ਦਰਅਸਲ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਅਸੀਂ ਕੁੱਝ ਕਿਸਾਨਾਂ ਨੂੰ ਕਿਸਾਨਾਂ ਦੇ ਹਿੱਤ ਬਾਰੇ ਨਹੀਂ ਸਮਝਾ ਸਕੇ।
ਸ਼ਾਇਦ ਸਾਡੀ ਤਪੱਸਿਆ ‘ਚ ਕਮੀ ਸੀ। ਭਾਵੇਂ ਕਿਸਾਨਾਂ ਦਾ ਇੱਕ ਵਰਗ ਇਸ ਦਾ ਵਿਰੋਧ ਕਰ ਰਿਹਾ ਸੀ। ਅਸੀਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ।
ਇੱਕ ਯੂਜ਼ਰ ਨੇ ਟਵਿਟਰ ‘ਤੇ ਲਿਖਿਆ, ‘ਉਪ ਚੋਣਾਂ ਦੀ ਹਾਰ ਨੇ ਮੋਦੀ ਜੀ ਨੂੰ ਬਹੁਤ ਕੁੱਝ ਸਿਖਾ ਦਿੱਤਾ, ਪਹਿਲਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ, ਹੁਣ ਤਿੰਨੋਂ ਕਿਸਾਨ ਕਾਨੂੰਨ ਵਾਪਿਸ ਲੈਣੇ ਪਏ, ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ।’
ਭਗਤ ਕਹਿੰਦੇ ਸੀ ਕਿ ਮੋਦੀ ਝੁਕਣ ਵਾਲਾ ਨਹੀਂ, ‘ਝੁਕਦੀ ਹੈ ਦੁਨੀਆ ਝੁਕਾਉਣ ਵਾਲਾ ਚਾਹੀਦਾ’, ਯੂਪੀ ਚੋਣਾਂ ‘ਚ ਹਾਰ ਨੂੰ ਦੇਖਦਿਆਂ ਖੇਤੀਬਾੜੀ ਦੇ ਤਿੰਨੋਂ ਕਾਨੂੰਨ ਵਾਪਿਸ ਲੈ ਲਏ ਗਏ।
ਵੀਡੀਓ ਲਈ ਕਲਿੱਕ ਕਰੋ -: