ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਆਪਣਾ 208 ਅਰਬ ਡਾਲਰ ਦਾ ਕਾਰੋਬਾਰੀ ਸਾਮਰਾਜ ਨਵੀਂ ਪੀੜ੍ਹੀ ਨੂੰ ਸੌਂਪਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਉਹ ਉਤਰਾਧਿਕਾਰੀ ਦੀ ਅਜਿਹੀ ਫੂਲਪਰੂਫ ਯੋਜਨਾ ਬਣਾ ਰਹੇ ਹਨ ਕਿ ਭਵਿੱਖ ਵਿੱਚ ਕਿਸੇ ਕਿਸਮ ਦਾ ਵਿਵਾਦ ਨਾ ਹੋਵੇ। ਇਸ ਦੇ ਲਈ ਉਨ੍ਹਾਂ ਨੇ ਦੁਨੀਆ ਭਰ ਦੇ ਅਰਬਪਤੀ ਪਰਿਵਾਰਾਂ ਦੇ ਉਤਰਾਧਿਕਾਰੀ ਮਾਡਲ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚ ਵਾਲਟਨ ਤੋਂ ਲੈ ਕੇ ਕੋਚ ਪਰਿਵਾਰ ਸ਼ਾਮਲ ਹਨ। ਬਲੂਮਬਰਗ ਦੇ ਅਨੁਸਾਰ, ਅੰਬਾਨੀ ਨੇ ਹਾਲ ਹੀ ਦੇ ਸਮੇਂ ਵਿੱਚ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ।

ਸੂਤਰਾਂ ਮੁਤਾਬਕ 64 ਸਾਲਾ ਅੰਬਾਨੀ ਨੂੰ ਵਾਲਮਾਰਟ ਇੰਕ ਦੇ ਵਾਲਟਨ ਫੈਮਿਲੀ ਮਾਡਲ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਹੈ। ਉਹ ਪਰਿਵਾਰ ਦੀ ਹੋਲਡਿੰਗਜ਼ ਨੂੰ ਇੱਕ ਟਰੱਸਟ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ ਜੋ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਕੰਟਰੋਲ ਕਰੇਗਾ। ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਨਵੀਂ ਇਕਾਈ ਵਿੱਚ ਹਿੱਸੇਦਾਰੀ ਹੋਵੇਗੀ ਅਤੇ ਇਸ ਦੇ ਬੋਰਡ ਵਿੱਚ ਹੋਣਗੇ। ਇਸ ਬੋਰਡ ਵਿੱਚ ਅੰਬਾਨੀ ਪਰਿਵਾਰ ਦੇ ਭਰੋਸੇਯੋਗ ਲੋਕ ਸਲਾਹਕਾਰ ਦੀ ਭੂਮਿਕਾ ਵਿੱਚ ਹੋਣਗੇ।

ਸੂਤਰਾਂ ਮੁਤਾਬਕ ਕੰਪਨੀ ਦਾ ਪ੍ਰਬੰਧਨ ਪੇਸ਼ੇਵਰਾਂ ਦੇ ਹੱਥਾਂ ‘ਚ ਹੋਵੇਗਾ ਜੋ ਰਿਲਾਇੰਸ ਅਤੇ ਇਸ ਦੇ ਕਾਰੋਬਾਰ ਨੂੰ ਦੇਖਣਗੇ। ਰਿਲਾਇੰਸ ਦਾ ਕਾਰੋਬਾਰ ਰਿਫਾਇਨਿੰਗ, ਪੈਟਰੋਕੈਮੀਕਲਸ ਤੋਂ ਲੈ ਕੇ ਦੂਰਸੰਚਾਰ, ਈ-ਕਾਮਰਸ ਅਤੇ ਗ੍ਰੀਨ ਐਨਰਜੀ ਤੱਕ ਫੈਲਿਆ ਹੋਇਆ ਹੈ। ਅੰਬਾਨੀ ਫਿਲਹਾਲ ਕਈ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਨ ਅਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਰਿਲਾਇੰਸ ਦੇ ਨੁਮਾਇੰਦਿਆਂ ਅਤੇ ਅੰਬਾਨੀ ਨੇ ਇਸ ਸਬੰਧ ਵਿੱਚ ਬਲੂਮਬਰਗ ਨਿਊਜ਼ ਦੀਆਂ ਈਮੇਲਾਂ ਅਤੇ ਫ਼ੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ। ਅੰਬਾਨੀ ਨੇ ਰਿਲਾਇੰਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੋਈ ਜਨਤਕ ਐਲਾਨ ਨਹੀਂ ਕੀਤਾ ਹੈ, ਪਰ ਉਨ੍ਹਾਂ ਦੇ ਬੱਚੇ ਹੁਣ ਕਾਰੋਬਾਰ ਵਿੱਚ ਵਧੇਰੇ ਸਰਗਰਮ ਦਿਖਾਈ ਦੇ ਰਹੇ ਹਨ। ਜੂਨ ਵਿੱਚ ਸ਼ੇਅਰਧਾਰਕਾਂ ਨੂੰ ਇੱਕ ਸੰਬੋਧਨ ਵਿੱਚ ਅੰਬਾਨੀ ਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੇ ਆਕਾਸ਼, ਈਸ਼ਾ ਅਤੇ ਅਨੰਤ ਰਿਲਾਇੰਸ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ। ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਭਰਾ ਅਨਿਲ ਅੰਬਾਨੀ ਦੇ ਵਿਵਾਦ ਦੇ ਮੱਦੇਨਜ਼ਰ ਮੁਕੇਸ਼ ਅੰਬਾਨੀ ਬਹੁਤ ਸਾਵਧਾਨੀ ਨਾਲ ਚੱਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























