ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਕਾਨਪੁਰ ਟੈਸਟ ਡਰਾਅ ਹੋ ਗਿਆ ਹੈ। ਟੀਮ ਇੰਡੀਆ ਆਖਰੀ ਵਿਕਟ ਲੈਣ ‘ਚ ਨਾਕਾਮ ਰਹੀ ਅਤੇ ਅੰਤ ‘ਚ ਮੈਚ ਡਰਾਅ ਹੋ ਗਿਆ। ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 284 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਆਖਰੀ ਦੋ ਸੈਸ਼ਨਾਂ ‘ਚ ਕੀਵੀ ਟੀਮ ਭਾਰਤੀ ਸਪਿਨਰਾਂ ਦੇ ਸਾਹਮਣੇ ਬੇਦਮ ਨਜ਼ਰ ਆਈ।
ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਅਤੇ ਏਜਾਜ਼ ਪਟੇਲ ਨੇ ਆਖਰੀ ਵਿਕਟ ਨਹੀਂ ਡਿੱਗਣ ਦਿੱਤੀ। ਖਰਾਬ ਰੋਸ਼ਨੀ ਦੇ ਬਾਵਜੂਦ ਮੈਚ ਖੇਡਿਆ ਜਾ ਰਿਹਾ ਸੀ ਪਰ ਟੀਮ ਇੰਡੀਆ ਮੈਚ ਨਹੀਂ ਜਿੱਤ ਸਕੀ। ਭਾਰਤ ‘ਚ 4 ਸਾਲ ਬਾਅਦ ਅੰਤਰਰਾਸ਼ਟਰੀ ਟੈਸਟ ਮੈਚ ਡਰਾਅ ਹੋਇਆ ਹੈ। ਇਸ ਤੋਂ ਪਹਿਲਾਂ 2017 ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ‘ਚ ਖੇਡਿਆ ਗਿਆ ਟੈਸਟ ਮੈਚ ਡਰਾਅ ਰਿਹਾ ਸੀ।
ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਤੋਂ ਰੋਕ ਕੇ ਸੀਰੀਜ਼ ‘ਚ ਪਛੜਨ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ। ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ ਹਨ। ਰਵਿੰਦਰਾ 91 ਗੇਂਦਾਂ ‘ਚ 18 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਭਾਰਤ ਲਈ ਰਵਿੰਦਰ ਜਡੇਜਾ ਨੇ 40 ਦੌੜਾਂ ਦੇ ਕੇ 4 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: