ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਮੁੰਬਈ ਟੈਸਟ ਮੈਚ ‘ਚ ਇੱਕ ਇਤਿਹਾਸ ਰਚਿਆ ਗਿਆ ਹੈ। ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਭਾਰਤੀ ਪਾਰੀ ਦੀਆਂ ਸਾਰੀਆਂ 10 ਵਿਕਟਾਂ ਲਈਆਂ ਹਨ, ਇਸ ਨਾਲ ਏਜਾਜ਼ ਨੇ ਮਹਾਨ ਭਾਰਤੀ ਸਪਿਨਰ ਅਨਿਲ ਕੁੰਬਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਮੁੰਬਈ ਟੈਸਟ ਦੀ ਪਹਿਲੀ ਪਾਰੀ ‘ਚ ਏਜਾਜ਼ ਪਟੇਲ ਨੇ ਟੀਮ ਇੰਡੀਆ ਦੇ ਸਾਰੇ 10 ਬੱਲੇਬਾਜ਼ਾਂ ਦੀਆਂ ਵਿਕਟਾਂ ਹਾਸਿਲ ਕੀਤੀਆਂ ਹਨ। ਏਜਾਜ਼ ਪਟੇਲ ਇੱਕੋ ਪਾਰੀ ਵਿੱਚ ਸਾਰੀਆਂ ਦਸ ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ, ਇਸ ਤੋਂ ਪਹਿਲਾਂ ਇਹ ਕਾਰਨਾਮਾ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਨੇ ਕੀਤਾ ਸੀ। ਮੁੰਬਈ ਟੈਸਟ ਦੀ ਪਹਿਲੀ ਪਾਰੀ ਵਿੱਚ ਏਜਾਜ਼ ਪਟੇਲ ਨੇ ਕੁੱਲ 47.5 ਓਵਰ ਸੁੱਟੇ ਹਨ, ਜਿਨ੍ਹਾਂ ‘ਚ ਮੇਡਨ ਓਵਰ ਨੇ 12, ਦੌੜਾਂ ਦਿੱਤੀਆਂ 119 ਅਤੇ 10 ਵਿਕਟਾਂ ਹਾਸਿਲ ਕੀਤੀਆਂ।
ਇੱਕ ਪਾਰੀ ਵਿੱਚ ਦਸ ਵਿਕਟਾਂ ਲੈਣ ਵਾਲਾ ਗੇਂਦਬਾਜ਼
ਜਿਮ ਲੇਕਰ: 10 ਵਿਕਟਾਂ ਬਨਾਮ ਆਸਟਰੇਲੀਆ, 1956
ਅਨਿਲ ਕੁੰਬਲੇ: 10 ਵਿਕਟਾਂ ਬਨਾਮ ਪਾਕਿਸਤਾਨ, 1999
ਏਜਾਜ਼ ਪਟੇਲ: ਭਾਰਤ ਦੇ ਵਿਰੁੱਧ 10 ਵਿਕਟਾਂ, 2021
ਇਹ ਵੀ ਪੜ੍ਹੋ : Breaking : ਆਂਧਰਾ ਪ੍ਰਦੇਸ਼ ਦੇ ਸਾਬਕਾ CM ਤੇ ਕਾਂਗਰਸੀ ਨੇਤਾ ਕੋਨੀਜੇਤੀ ਰੋਸਈਆ ਦਾ ਹੋਇਆ ਦਿਹਾਂਤ
ਏਜਾਜ਼ ਪਟੇਲ ਲਈ ਮੁੰਬਈ ‘ਚ ਖੇਡਿਆ ਗਿਆ ਇਹ ਟੈਸਟ ਕਾਫੀ ਯਾਦਗਾਰ ਰਿਹਾ ਹੈ। ਮੂਲ ਰੂਪ ਵਿੱਚ ਏਜਾਜ਼ ਪਟੇਲ ਵੀ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਜਨਮ ਇੱਥੇ ਹੀ ਹੋਇਆ ਸੀ। ਇਸੇ ਟੈਸਟ ਵਿੱਚ, ਉਹ ਇੱਕ ਪਾਰੀ ਵਿੱਚ ਪੰਜ ਜਾਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਕੀਵੀ ਸਪਿਨਰ ਵੀ ਬਣ ਗਿਆ ਹੈ। ਖੈਰ, ਹੁਣ ਤਾਂ ਏਜਾਜ਼ ਨੇ ਪਾਰੀ ਦੀਆਂ ਦਸ ਵਿਕਟਾਂ ਹੀ ਆਪਣੇ ਨਾਮ ਕਰ ਲਈਆਂ ਹਨ। ਜਦੋਂ ਏਜਾਜ਼ ਪਟੇਲ ਇਤਿਹਾਸ ਰਚ ਕੇ ਪੈਵੇਲੀਅਨ ਪਰਤ ਰਹੇ ਸਨ ਤਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਵੀ ਏਜਾਜ਼ ਲਈ ਤਾੜੀਆਂ ਮਾਰੀਆ ਅਤੇ ਰਵੀਚੰਦਰਨ ਅਸ਼ਵਿਨ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: