6 ਦਸੰਬਰ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਦਿਨ ਹੈ। ਇਸ ਦਿਨ ਇੱਕ-ਦੋ ਨਹੀਂ ਸਗੋਂ 5 ਕ੍ਰਿਕਟਰ ਆਪਣਾ ਜਨਮਦਿਨ ਮਨਾਉਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।
ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਬੱਲੇਬਾਜ਼ ਸ਼੍ਰੇਅਸ ਅਈਅਰ ਆਪਣਾ ਜਨਮਦਿਨ ਮਨਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅੱਜ ਭਾਰਤੀ ਕ੍ਰਿਕਟ ‘ਚ ਅਹਿਮ ਯੋਗਦਾਨ ਪਾਉਣ ਵਾਲੇ ਦਿੱਗਜ ਖਿਡਾਰੀ ਆਰਪੀ ਸਿੰਘ ਅਤੇ ਘਰੇਲੂ ਕ੍ਰਿਕਟ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਕਰੁਣ ਨਾਇਰ ਦਾ ਜਨਮ ਦਿਨ ਹੈ। ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੇ ਕਰੀਅਰ ਵਿੱਚ ਕਈ ਉਪਲਬਧੀਆਂ ਹਾਸਿਲ ਕੀਤੀਆਂ ਹਨ।
ਆਰਪੀ ਸਿੰਘ
ਸਾਬਕਾ ਤੇਜ਼ ਗੇਂਦਬਾਜ਼ ਆਰਪੀ ਸਿੰਘ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਉਹ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਆਰਪੀ ਨੇ ਉਸ ਵਿਸ਼ਵ ਕੱਪ ਦੇ ਸੱਤ ਮੈਚਾਂ ਵਿੱਚ 12 ਵਿਕਟਾਂ ਲੈ ਕੇ ਦਹਿਸ਼ਤ ਪੈਦਾ ਕੀਤੀ ਸੀ। ਉਨ੍ਹਾਂ ਨੇ ਸਤੰਬਰ 2018 ‘ਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ।
ਜਸਪ੍ਰੀਤ ਬੁਮਰਾਹ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਅੱਜ 28ਵਾਂ ਜਨਮਦਿਨ ਹੈ। ਪਿਛਲੇ ਕੁੱਝ ਸਾਲਾਂ ‘ਚ ਬੁਮਰਾਹ ਦੁਨੀਆ ਦੇ ਬਿਹਤਰੀਨ ਗੇਂਦਬਾਜ਼ਾਂ ‘ਚੋਂ ਇੱਕ ਬਣ ਗਿਆ ਹੈ।
ਰਵਿੰਦਰ ਜਡੇਜਾ
ਟੀਮ ਇੰਡੀਆ ਦਾ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਅੱਜ 33 ਸਾਲ ਦੇ ਹੋ ਗਿਆ ਹੈ। ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ‘ਚ ਜ਼ਖਮੀ ਹੋਣ ਕਾਰਨ ਉਹ ਦੂਜਾ ਮੈਚ ਨਹੀਂ ਖੇਡ ਸਕਿਆ ਸੀ। ਉਹ ਇਸ ਸਮੇਂ ਟੀਮ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਹੈ ਅਤੇ ਸਾਰੇ ਫਾਰਮੈਟਾਂ ਵਿੱਚ ਚੰਗਾ ਯੋਗਦਾਨ ਪਾ ਰਿਹਾ ਹੈ।
ਸ਼੍ਰੇਅਸ ਅਈਅਰ
ਨਿਊਜ਼ੀਲੈਂਡ ਖਿਲਾਫ ਕਾਨਪੁਰ ‘ਚ ਖੇਡੇ ਜਾ ਰਹੇ ਡੈਬਿਊ ਟੈਸਟ ਦੀ ਪਹਿਲੀ ਪਾਰੀ ‘ਚ ਸੈਂਕੜਾ ਅਤੇ ਦੂਜੀ ਪਾਰੀ ‘ਚ ਅਰਧ ਸੈਂਕੜਾ ਲਗਾਉਣ ਵਾਲੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਅਈਅਰ ਨੇ ਆਈਪੀਐਲ ਵਿੱਚ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।
ਕਰੁਣ ਨਾਇਰ
ਘਰੇਲੂ ਕ੍ਰਿਕਟ ‘ਚ ਕਰਨਾਟਕ ਲਈ ਖੇਡਦੇ ਹੋਏ ਤੀਹਰਾ ਸੈਂਕੜਾ ਜੜ ਕੇ ਇੱਕ ਅਨੋਖਾ ਰਿਕਾਰਡ ਬਣਾਉਣ ਵਾਲੇ ਕਰੁਣ ਨਾਇਰ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: