ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲਾਂ ਦੇ ਮਾਪੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ। ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਕਲਾਸਾਂ ਵੀ ਨਹੀਂ ਲੱਗੀਆਂ ਪਰ ਫਿਰ ਵੀ ਪ੍ਰਾਈਵੇਟ ਸਕੂਲ ਫੀਸਾਂ ਲੈ ਰਹੇ ਹਨ। ਬੱਚਿਆਂ ਨੂੰ ਵ੍ਹਟਸਐਪ ਗਰੁੱਪਾਂ ‘ਚ ਫੀਸ ਲਈ ਬੇਇੱਜ਼ਤ ਕੀਤਾ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਸਕੂਲਾਂ ‘ਚੋ ਵੀ ਕੱਢਿਆ ਗਿਆ ਹੈ।
ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਮੌਕੇ ‘ਤੇ ਹੀ ਸਕੱਤਰ ਸਿੱਖਿਆ ਨੂੰ ਫੋਨ ਕਰਕੇ ਕੋਵਿਡ ਸਮੇਂ ਦੀ ਫੀਸ ਤੁਰੰਤ ਘਟਾਉਣ ਦੇ ਹੁਕਮ ਦਿੱਤੇ ਅਤੇ ਵਿਸ਼ੇਸ਼ ਹਦਾਇਤ ਕੀਤੀ ਕਿ ਜਿਹੜੇ ਫੀਸ ਲਈ ਬੱਚਿਆਂ ਦੀ ਬੇਇੱਜ਼ਤੀ ਕਰਦੇ ਹਨ ਜਾਂ ਸਕੂਲਾਂ ‘ਚੋ ਕੱਢ ਰਹੇ ਹਨ, ਉਨ੍ਹਾਂ ਬਾਰੇ ਪਤਾ ਕੀਤਾ ਜਾਵੇ। ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਪ੍ਰਗਟ ਸਿੰਘ ਨੇ ਕਿਹਾ ਜੇ ਕਿਸੇ ਸਕੂਲ ਨੇ ਬੱਚਿਆਂ ਨੂੰ ਕੁਝ ਕਿਹਾ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸਕੂਲ ਵਾਲਿਆਂ ਨੂੰ ਕੋਈ ਸਮੱਸਿਆ ਹੈ ਤਾਂ ਇਸ ਸਬੰਧੀ ਮਾਪਿਆਂ ਨਾਲ ਗੱਲ ਕਰੋ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇੱਕ ਹੋਰ ਮਾਪੇ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਕੂਲ ਵਾਲਿਆਂ ਨੇ ਉਸ ‘ਤੇ ਹਮਲਾ ਕਰਵਾਇਆ। ਸਿੱਖਿਆ ਮੰਤਰੀ ਨੇ ਮੌਕੇ ‘ਤੇ ਹੀ SSP ਨੂੰ ਇਸਦੀ ਜਾਂਚ ਕਰਨ ਲਈ ਕਿਹਾ ਤੇ ਕਿਹਾ ਕਿ ਜਾਂਚ ਕਰਕੇ ਜਲਦ ਉਨ੍ਹਾਂ ਨੂੰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।