ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਛਾਉਣੀ ਦੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਦੱਸ ਦੇਈਏ ਕਿ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦਾ ਕੁਨੂਰ ਹਾਦਸੇ ਵਿੱਚ ਬੇਵਕਤੀ ਦਿਹਾਂਤ ਹੋ ਗਿਆ ਸੀ। ਐੱਲ. ਐੱਸ. ਲਿੱਦੜ ਨੇ ਜਨਰਲ ਬਿਪਿਨ ਰਾਵਤ ਦੇ ਰੱਖਿਆ ਸਹਾਇਕ ਵਜੋਂ ਤਿਕੋਣੀ ਸੇਵਾਵਾਂ ਸੁਧਾਰਾਂ ਦੇ ਤੌਰ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਸੀ। ਫੌਜ ਅਧਿਕਾਰੀ ਬ੍ਰਿਗੇਡੀਅਰ ਲਿੱਦੜ ਨੇ ਜੰਮੂ ਤੇ ਕਸ਼ਮੀਰ ਵਿੱਚ ਅੱਤਵਾਦੀ ਰੋਕੂ ਮੁਹਿੰਮਾਂ ‘ਚ ਵੀ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਸੀ ਅਤੇ ਚੀਨ ਨਾਲ ਲੱਗਦੀਆਂ ਭਾਰਤ ਦੀਆਂ ਸਰਹੱਦਾਂ ‘ਤੇ ਵੀ ਇੱਕ ਬ੍ਰਿਗੇਡ ਦੀ ਕਮਾਨ ਸੰਭਾਲੀ ਸੀ।
ਐੱਲ. ਐੱਸ. ਲਿੱਦੜ ਦੀ ਜਲਦ ਹੀ ਮੇਜਰ ਜਨਰਲ ਵਜੋਂ ਪ੍ਰਮੋਸ਼ਨ ਹੋਣੀ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਜਨਰਲ ਰਾਵਤ ਦੀ ਟੀਮ ਵਿੱਚ ਮੁੱਖ ਮੈਂਬਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਆਪਣੀ ਅਗਲੀ ਪੋਸਟਿੰਗ ਦੀ ਤਿਆਰੀ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: