ਕਰਜ਼ੇ ‘ਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (ਆਰ.ਐੱਨ.ਈ.ਐੱਲ.) ਹੁਣ ਮੁੰਬਈ ਦੇ ਉਦਯੋਗਪਤੀ ਨਿਖਿਲ ਵੀ. ਮਰਚੈਂਟ ਦੇ ਨਾਮ ਹੋਣ ਜਾ ਰਹੀ ਹੈ।
ਨਿਲਾਮੀ ਪ੍ਰਕਿਰਿਆ ਵਿੱਚ ਇਹ ਸਨਅਤਕਾਰ ਸਭ ਤੋਂ ਵੱਧ ਬੋਲੀ ਲਗਾਉਣ ਅਤੇ ਕੰਪਨੀ ਨੂੰ ਹਾਸਿਲ ਕਰਨ ਵਾਲਿਆਂ ਦੀ ਦੌੜ ਵਿੱਚ ਅੱਗੇ ਨਿਕਲ ਗਿਆ ਹੈ। RNEL ਅਸਲ ਵਿੱਚ ਪਿਪਾਵਾਵ ਸ਼ਿਪਯਾਰਡ (Pipavav Shipyard) ਵਜੋਂ ਜਾਣਿਆ ਜਾਂਦਾ ਹੈ। ਸੂਤਰਾਂ ਅਨੁਸਾਰ ਹੇਜ਼ਲ ਮਰਕੈਂਟਾਈਲ ਪ੍ਰਾਈਵੇਟ ਲਿਮਟਿਡ, ਨਿਖਿਲ ਮਰਚੈਂਟ ਅਤੇ ਉਸਦੇ ਭਾਈਵਾਲਾਂ ਦੁਆਰਾ ਸਮਰਥਨ ਪ੍ਰਾਪਤ ਇੱਕ ਕੰਸੋਰਟੀਅਮ, ਨੇ ਤੀਜੇ ਗੇੜ ਦੌਰਾਨ ਸਭ ਤੋਂ ਵੱਧ ਬੋਲੀ ਲਗਾਈ, ਜੋ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਪਿਛਲੇ ਮਹੀਨੇ, ਕਰਜ਼ਦਾਰਾਂ ਦੀ ਕਮੇਟੀ (COC) ਦੁਆਰਾ ਨਿਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਤੋਂ ਉੱਚ ਪੇਸ਼ਕਸ਼ਾਂ ਦੀ ਮੰਗ ਕਰਨ ਤੋਂ ਬਾਅਦ, ਹੇਜ਼ਲ ਮਰਕੈਂਟਾਈਲ ਨੇ ਸ਼ਿਪਯਾਰਡ ਲਈ ਆਪਣੀ ਬੋਲੀ ਨੂੰ ਸੋਧ ਕੇ 2700 ਕਰੋੜ ਰੁਪਏ ਕਰ ਦਿੱਤਾ, ਪਹਿਲਾਂ ਇਸ ਨੇ 2,400 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ। IDBI ਬੈਂਕ (IDBI) ਰਿਲਾਇੰਸ ਨੇਵਲ ਦਾ ਮੁੱਖ ਬੈਂਕਰ ਹੈ। ਬਕਾਇਆ ਕਰਜ਼ੇ ਦੀ ਵਸੂਲੀ ਲਈ ਸ਼ਿਪਯਾਰਡ ਨੂੰ ਪਿਛਲੇ ਸਾਲ ਜਨਵਰੀ ਵਿੱਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਲਿਜਾਇਆ ਗਿਆ ਸੀ। ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ‘ਤੇ ਕਰੀਬ 12,429 ਕਰੋੜ ਰੁਪਏ ਦਾ ਕਰਜ਼ਾ ਹੈ। RNEL ‘ਤੇ 10 ਵੱਡੇ ਕਰਜ਼ਦਾਰਾਂ ਵਿੱਚੋਂ ਸਟੇਟ ਬੈਂਕ ਆਫ਼ ਇੰਡੀਆ ਦਾ 1,965 ਕਰੋੜ ਰੁਪਏ ਦਾ ਬਕਾਇਆ ਹੈ, ਜਦਕਿ ਯੂਨੀਅਨ ਬੈਂਕ ਆਫ਼ ਇੰਡੀਆ ਦਾ ਲਗਭਗ 1,555 ਕਰੋੜ ਰੁਪਏ ਬਕਾਇਆ ਹੈ।
ਦਰਅਸਲ, ਅਨਿਲ ਅੰਬਾਨੀ ਦੀ ਇਸ ਕੰਪਨੀ ਲਈ ਪਿਛਲੇ ਦਿਨੀਂ ਤਿੰਨ ਬੋਲੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੁਬਈ ਸਥਿਤ ਐਨਆਰਆਈ ਸਮਰਥਿਤ ਕੰਪਨੀ ਸੀ, ਜਿਸ ਨੇ ਸਿਰਫ਼ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਨਾਲ ਹੀ ਉਦਯੋਗਪਤੀ ਨਵੀਨ ਜਿੰਦਲ ਦੀ ਕੰਪਨੀ ਵੱਲੋਂ 400 ਕਰੋੜ ਰੁਪਏ ਦੀ ਦੂਜੀ ਬੋਲੀ ਲਗਾਈ ਗਈ। ਮਹੱਤਵਪੂਰਨ ਗੱਲ ਇਹ ਹੈ ਕਿ, RNEL ਦਾ ਨਾਮ ਪਹਿਲਾਂ ਰਿਲਾਇੰਸ ਡਿਫੈਂਸ ਐਂਡ ਇੰਜੀਨੀਅਰਿੰਗ ਲਿਮਿਟੇਡ ਸੀ। ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੇ 2015 ਵਿੱਚ ਪਿਪਾਵਾਵ ਡਿਫੈਂਸ ਐਂਡ ਆਫਸ਼ੋਰ ਇੰਜਨੀਅਰਿੰਗ ਲਿਮਟਿਡ ਨੂੰ ਹਾਸਿਲ ਕੀਤਾ। ਬਾਅਦ ਵਿੱਚ ਇਸਦਾ ਨਾਮ ਬਦਲ ਕੇ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (RNEL) ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: