ਜਿਵੇਂ-ਜਿਵੇਂ ਪੰਜਾਬ ‘ਚ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸੂਬੇ ‘ਚ ਸਿਆਸੀ ਹਲਚਲ ਵੱਧਦੀ ਜਾ ਰਹੀ ਹੈ, ਉੱਥੇ ਜੋੜ-ਤੋੜ ਅਤੇ ਸਿਆਸੀ ਪਾਰਟੀਆਂ ਦੀ ਅਦਲਾ-ਬਦਲੀ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ।
ਇਸ ਵਿਚਕਾਰ ਹੁਣ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸੂਬੇ ‘ਚ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਨੂੰ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਖੁਦ ਬਾਰੇ ਚੋਣ ਲੜਨ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਕਿਆਸਰਾਈਆਂ ‘ਤੇ ਵਿਰਾਮ ਚਿੰਨ ਲਗਾਇਆ ਹੈ। ਮੁਹੰਮਦ ਮੁਸਤਫਾ ਨੇ ਸ਼ਨੀਵਾਰ ਨੂੰ ਇੱਕ ਟਵੀਟ ਕਰ ਚੋਣਾਂ ਨਾ ਲੜਨ ਬਾਰੇ ਸਪਸ਼ਟੀਕਰਨ ਦਿੱਤਾ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼- ‘ਅਜੇ ਤਾਂ ED ਤੇ CBI ਆਉਣੀ ਬਾਕੀ ਹੈ’
ਉਨ੍ਹਾਂ ਨੇ ਟਵੀਟ ਕਰ ਲਿਖਿਆ, ” ਮੇਰੇ ਇਰਾਦੇ ਪੱਥਰ ਤੇ ਲਕੀਰ ਹੁੰਦੇ ਨੇ, ਬਹੁਤ ਸਾਰੇ ਲੋਕ ਸੋਚ ਰਹੇ ਨੇ ਅਤੇ ਮੀਡਿਆ ਵਿੱਚ ਵੀ ਕਿਆਸਰਾਈਆਂ ਨੇ ਕਿ ਮੈਂ ਇਲੈਕਸ਼ਨ ਲੜਾਂਗਾ। ਨਹੀਂ, ਕਦੀ ਵੀ ਨਹੀਂ। ਮੈਂ ਕਿਸਾਨ ਦਾ ਪੁੱਤਰ ਹਾਂ, ਆਪਣੀਆਂ ਜੜਾਂ ਨਾਲ ਜੁੜ ਕੇ ਆਪਣੇ ਖੇਤਾਂ ਵਿੱਚ ਹੱਲ ਤਾਂ ਵਾਹ ਸਕਦਾ ਹਾਂ, ਆਪਣੇ ਡੰਗਰਾਂ ਨੂੰ ਵੀ ਚਾਰ ਸਕਦਾ ਹਾਂ, ਪਰ ਇਲੈਕਸ਼ਨ ਲੜਣ ਬਾਰੇ ਸੋਚ ਵੀ ਨਹੀਂ ਸਕਦਾ। ਇਹ ਮੇਰਾ ਪਰਿਵਾਰ ਵੀ ਜਾਣਦਾ ਹੈ ਅਤੇ ਮੇਰੀ ਪਾਰਟੀ ਦੇ ਉਹ ਵੱਡੇ ਲੋਕ ਵੀ ਜੋ ਇਲੈਕਸ਼ਨ ਲੜਵਾਉਣ ਜਾਂ ਨਾ ਲੜਵਾਉਣ ਦਾ ਫੈਸਲਾ ਕਰਦੇ ਨੇ। ਗੱਲ ਸਾਫ ਹੈ, ਮੈਂ ਉਹ ਕੰਮ ਕਦੀ ਵੀ ਨਾ ਕਰਾਂਗਾ ਨਾ ਕਰਨ ਦੀ ਕੋਸ਼ਿਸ਼ ਕਰਾਂਗਾ, ਜਿਸ ਲਈ ਮੈਂਨੂੰ ਮੇਰੇ ਰੱਬ ਨੇ ਪੈਦਾ ਹੀ ਨਹੀਂ ਕੀਤਾ।” ਜ਼ਿਕਰਯੋਗ ਹੈ ਮੁਹੰਮਦ ਮੁਸਤਫਾ ਨਵਜੋਤ ਸਿੱਧੂ ਦੇ ਕਰੀਬੀਆਂ ਵਿੱਚੋਂ ਹਨ ਜਦਕਿ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਵੀ ਕੈਬਨਿਟ ਮੰਤਰੀ ਹਨ।
ਦੱਸ ਦੇਈਏ ਕਿ ਅਗਲੇ ਸਾਲ ਯਾਨੀ ਕਿ 2022 ‘ਚ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਾਰਨ ਸੂਬੇ ‘ਚ ਲਗਾਤਾਰ ਸਿਆਸੀ ਹਲਚਲ ਤੇਜ ਹੋ ਰਹੀ ਹੈ। ਸਾਰੀਆਂ ਪਾਰਟੀਆਂ ਅਫਸਰਾਂ, ਖਿਡਾਰੀਆਂ, ਕਲਾਕਾਰਾ ਸਣੇ ਵੱਡੇ ਸਿਆਸਤਦਾਨਾਂ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਕਰਵਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: