ਅੱਜ ਵੀ ਔਰਤਾਂ ਨੂੰ ਦੇਸ਼ ਵਿੱਚ ਆਪਣੀ ਥਾਂ ਬਣਾਉਣ ਲਈ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਡਾਂ, ਕਾਰੋਬਾਰ ਵਰਗੇ ਬਹੁਤ ਸਾਰੇ ਖੇਤਰ ਹਨ ਜਿੱਥੇ ਬਹੁਤ ਘੱਟ ਔਰਤਾਂ ਹੀ ਤਰੱਕੀ ਕਰ ਅੱਗੇ ਆ ਪਾਉਂਦੀਆਂ ਨੇ।
ਅਜਿਹੇ ਵਿੱਚ ਗੁਜਰਾਤ ਦੀ ਅਕਸ਼ਦਾ ਡਾਲਵੀ ਨੇ ਆਪਣੀ ਮਿਹਨਤ ਨਾਲ ਸਮਾਜ ਅਤੇ ਰੂੜ੍ਹੀਵਾਦੀ ਸੋਚ ਦੋਵਾਂ ਨੂੰ ਪਛਾੜਦਿਆ ਇੱਕ ਮਿਸਾਲ ਕਾਇਮ ਕੀਤੀ ਹੈ। ਦਰਅਸਲ, ਗੁਜਰਾਤ ਦੇ ਵਡੋਦਰਾ ਵਿੱਚ ਇੱਕ ਅਖਬਾਰ ਵਿਕਰੇਤਾ ਦੀ ਧੀ ਅਕਸ਼ਦਾ ਡਾਲਵੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੁਆਲੀਫਾਈ ਕਰ ਲਿਆ ਹੈ। ਅਕਸ਼ਦਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕਿੱਕ ਬਾਕਸਿੰਗ ਦਾ ਸ਼ੌਕ ਸੀ ਅਤੇ ਉਸ ਨੇ ਪੰਜਵੀਂ ਜਮਾਤ ਤੋਂ ਹੀ ਕਰਾਟੇ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਅਕਸ਼ਾਦਾ ਨੇ ਆਪਣੇ ਪਹਿਲੇ ਨੈਸ਼ਨਲ ‘ਚ ਵੀ ਸੋਨ ਤਮਗਾ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ, “ਜਦੋਂ ਮੈਂ ਪੰਜਵੀਂ ਜਮਾਤ ਪਾਸ ਕੀਤੀ, ਮੈਂ ਕਰਾਟੇ ਸਿੱਖ ਲਏ, ਉਸ ਤੋਂ ਇੱਕ ਸਾਲ ਬਾਅਦ ਮੈਂ ਕਿੱਕ ਬਾਕਸਿੰਗ ਸ਼ੁਰੂ ਕੀਤੀ ਅਤੇ ਉੱਥੋਂ ਮੈਨੂੰ ਪ੍ਰੇਰਨਾ ਮਿਲੀ ਕਿ ਮੈਂ ਹੁਣ ਅੰਤਰਰਾਸ਼ਟਰੀ ਖੇਡਣਾ ਹੈ।”
ਇਹ ਵੀ ਪੜ੍ਹੋ : ਰਾਮ ਰਹੀਮ ਨੇ CBI ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ
ਅਕਸ਼ਦਾ ਨੇ ਕਿਹਾ ਕਿ ਮੇਰਾ ਕੋਚ ਮੈਨੂੰ ਬਹੁਤ ਵਧੀਆ ਟ੍ਰੇਨਿੰਗ ਦਿੰਦਾ ਹੈ। ਇਸ ਦੇ ਨਾਲ ਹੀ, ਪਰਿਵਾਰ ਦੇ ਮੈਂਬਰਾਂ ਨੇ ਹਮੇਸ਼ਾ ਸਮਰਥਨ ਕੀਤਾ ਹੈ। ਕਿੱਕ ਬਾਕਸਿੰਗ ਨੂੰ ਪਹਿਲੀ ਵਾਰ ਜਾਪਾਨ ਵਿੱਚ ਸਾਲ 1930 ਵਿੱਚ ਪੇਸ਼ ਕੀਤਾ ਗਿਆ ਸੀ। ਫਿਰ 70 ਦੇ ਦਹਾਕੇ ਵਿੱਚ ਇਸ ਨੂੰ ਅਮਰੀਕਾ ਵਿੱਚ ਪੇਸ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਜਾਪਾਨੀ ਕਿੱਕਬਾਕਸਿੰਗ ਦੇ ਅਮਰੀਕਨ ਕਿੱਕਬਾਕਸਿੰਗ, ਮੁਏ ਥਾਈ ਜਾਂ ਥਾਈ ਕਿੱਕਬਾਕਸਿੰਗ ਦੇ ਨਾਲ ਕਿੱਕਬਾਕਸਿੰਗ ਦੇ ਬਹੁਤ ਸਾਰੇ ਵੱਖ-ਵੱਖ ਫਾਰਮੈਟ ਹਨ।
ਵੀਡੀਓ ਲਈ ਕਲਿੱਕ ਕਰੋ -: