ਮੱਧ ਪ੍ਰਦੇਸ਼ ਦੇ ਪਚਮਢੀ ਵਿੱਚ 12 ਦਸੰਬਰ ਨੂੰ ਨਰਸਿੰਘਪੁਰ ਦੀ ਰਹਿਣ ਵਾਲੀ 2018 ਬੈਚ ਦੀ IAS ਤਪੱਸਿਆ ਪਰਿਹਾਰ ਦਾ ਵਿਆਹ IFS ਗਰਵਿਤ ਗੰਗਵਾਰ ਨਾਲ ਹੋਇਆ । ਇਸ ਵਿਆਹ ਸਮਾਗਮ ਵਿੱਚ ਤਪੱਸਿਆ ਨੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਕਦਮ ਚੁੱਕਿਆ । ਇਸ ਮੌਕੇ ਜਦੋਂ ਉਸਦੇ ਪਿਤਾ ਉਸਦਾ ਕੰਨਿਆਦਾਨ ਕਰਨ ਪਹੁੰਚੇ ਤਾਂ ਉਸਨੇ ਪਿਤਾ ਨੂੰ ਰੋਕ ਦਿੱਤਾ । ਕਿਹਾ ਕਿ ਮੈਂ ਦਾਨ ਦੀ ਚੀਜ਼ ਨਹੀਂ ਹਾਂ, ਮੈਂ ਤੁਹਾਡੀ ਬੇਟੀ ਹਾਂ । ਉਨ੍ਹਾਂ ਦੇ ਇਸ ਫੈਸਲੇ ਦੀ ਹੁਣ ਹਰ ਪਾਸੇ ਤਾਰੀਫ ਹੋ ਰਹੀ ਹੈ।
ਤਪੱਸਿਆ ਦੇ ਇਨ੍ਹਾਂ ਸ਼ਬਦਾਂ ਨੇ ਇੱਕ ਪਲ ਲਈ ਪਰਿਵਾਰ ਵਾਲਿਆਂ ਤੇ ਬਾਰਾਤੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ । ਪਰ ਜਦੋਂ ਸਾਰਿਆਂ ਨੂੰ ਇਸ ਦਾ ਮਤਲਬ ਸਮਝ ਆਇਆ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ । ਇਹ ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਵਿਆਹ ਦੇ ਆਖਰੀ ਪੜਾਅ ਵਿੱਚ ਜਦੋਂ ਪਿਤਾ ਵਿਸ਼ਵਾਸ ਪਰਿਹਾਰ ਕੰਨਿਆ ਦਾਨ ਕਰਨ ਦੀ ਰਸਮ ਕਰਨ ਲੱਗੇ ਤਾਂ ਬੇਟੀ ਤਪੱਸਿਆ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ – ‘ਪਾਪਾ ਮੈਂ ਤੁਹਾਡੀ ਬੇਟੀ ਹਾਂ ਅਤੇ ਹਮੇਸ਼ਾ ਰਹਾਂਗੀ’। ਮੈਂ ਕੋਈ ਦਾਨ-ਪੁੰਨ ਦੀ ਚੀਜ਼ ਨਹੀਂ ਹਾਂ ।ਇਹ ਅਜਿਹਾ ਪਲ ਸੀ ਕਿ ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਇਹ ਵੀ ਪੜ੍ਹੋ: ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ
ਆਈਏਐਸ ਤਪੱਸਿਆ ਦੇ ਪਿਤਾ ਵਿਸ਼ਵਾਸ ਪਰਿਹਾਰ ਨੇ ਆਪਣੀ ਧੀ ਦੇ ਇਸ ਕਦਮ ਦਾ ਮਤਲਬ ਦੱਸਦੇ ਹੋਏ ਕਿਹਾ ਕਿ ਕੰਨਿਆ ਦਾਨ ਵਰਗੀਆਂ ਰਸਮਾਂ ਸਮਾਜ ਵਿੱਚ ਮਰਦ ਪ੍ਰਧਾਨਤਾ ਨੂੰ ਸਥਾਪਿਤ ਕਰਨ ਵਾਲੀਆਂ ਹਨ। ਅਜਿਹੀਆਂ ਰਸਮਾਂ ਆਮ ਤੌਰ ‘ਤੇ ਧੀਆਂ ਤੋਂ ਉਨ੍ਹਾਂ ਦਾ ਹੱਕ ਖੋਹ ਲੈਂਦੀਆਂ ਹਨ।
ਇਸ ਸਬੰਧੀ ਤਪੱਸਿਆ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਪਤੀ ਦੀ ਉਮਰ ਵਧਾਉਣ ਲਈ ਔਰਤ ਨੂੰ ਮੰਗਲਸੂਤਰ ਤੇ ਸਿੰਦੂਰ ਆਦਿ ਲਗਾਉਣਾ ਪੈਂਦਾ ਹੈ। ਤਪੱਸਿਆ ਦਾ ਇੱਕ ਦੁੱਖ ਇਹ ਹੈ ਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਸਰਨੇਮ ਵੀ ਬਦਲ ਜਾਂਦਾ ਹੈ । ਉਸ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਆਪਣੀ ਸ਼ੁਰੂਆਤੀ ਜ਼ਿੰਦਗੀ ਤੋਂ ਪਸੰਦ ਨਹੀਂ ਸੀ। ਇਸੇ ਲਈ ਉਸ ਨੇ ਆਪਣਾ ਕੰਨਿਆਦਾਨ ਨਹੀਂ ਹੋਣ ਦਿੱਤਾ। ਦੱਸ ਦੇਈਏ ਕਿ ਆਈਏਐਸ ਤਪੱਸਿਆ ਬਰਵਾਨੀ ਜ਼ਿਲ੍ਹੇ ਦੇ ਸੇਂਧਵਾ ਵਿੱਚ ਐਸਡੀਐਮ ਵਜੋਂ ਤਾਇਨਾਤ ਹੈ।
ਵੀਡੀਓ ਲਈ ਕਲਿੱਕ ਕਰੋ -: