ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਵਸਨੀਕ ਡਾ: ਸੁਮੇਰਾ ਸਫ਼ਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਪੀ.ਐੱਚ.ਡੀ. ਕਰਨ ਵਾਲੀ ਪਹਿਲੀ ਪਾਕਿਸਤਾਨੀ ਮੁਸਲਿਮ ਲੜਕੀ ਹੈ। ਇਕ ਅਖਬਾਰ ਨੂੰ ਉਨ੍ਹਾਂ ਦੱਸਿਆ ਕਿ ਪੰਜਾਬ ਹਾਇਰ ਐਜੂਕੇਸ਼ਨ ਵਿਭਾਗ ‘ਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਦੇਣ ਵਾਲੀ ਡਾ: ਸੁਮੇਰਾ ਸਫ਼ਦਰ ਨੇ ‘ਲਾਈਫ਼ ਟਾਈਮਜ਼ ਆਫ਼ ਗੁਰੂ ਨਾਨਕ’ ਵਿਸ਼ੇ ‘ਤੇ ਆਪਣੀ ਪੀ.ਐੱਚ.ਡੀ. ਮੁਕੰਮਲ ਕੀਤੀ ਹੈ ਅਤੇ ਉਸ ਨੂੰ ਇਨ੍ਹਾਂ ਸੇਵਾਵਾਂ ਲਈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਵਿਸਾਖੀ ‘ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ। ਰਿਪੋਰਟ ਮੁਤਾਬਕ, ਕੈਂਸਰ ਰੋਗ ਨਾਲ ਪੀੜਤ ਰਹੀ ਡਾ: ਸੁਮੇਰਾ ਦਾ ਪਤੀ ਪਾਕਿ ਆਰਮੀ ‘ਚ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੇ ਸੁਹਰੇ ਪਰਿਵਾਰ ਵੱਲੋਂ ਉਸ ਨੂੰ ਪੜ੍ਹਾਈ ਮੁਕੰਮਲ ਕਰਨ ‘ਚ ਪੂਰਾ ਸਹਿਯੋਗ ਦਿੱਤਾ ਗਿਆ ਹੈ।
ਡਾ: ਸੁਮੇਰਾ ਸਫ਼ਦਰ ਨੇ ਦੱਸਿਆ ਕਿ ਉਸ ਨੇ ਆਪਣੇ ਥਿਸੀਸ ‘ਚ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ, ਉਨ੍ਹਾਂ ਵੱਲੋਂ ਮਨੁੱਖੀ, ਸਮਾਜਿਕ ਅਤੇ ਰਾਜਨੀਤਕ ਹੱਕਾਂ ਲਈ ਕੀਤੀ ਗਈ ਕ੍ਰਾਂਤੀਕਾਰੀ ਸ਼ੁਰੂਆਤ ਦੇ ਨਾਲ-ਨਾਲ ਪਾਕਿ ‘ਚ ਮੌਜੂਦ ਉਨ੍ਹਾਂ ਦੀਆਂ ਮੁਕੱਦਸ ਯਾਦਗਾਰਾਂ ਦੀ ਮੌਜੂਦ ਹਾਲਤ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: