ਤੁਸੀ ਅਕਸਰ ਹੀ ਫ਼ਿਲਮਾਂ ਦੇ ਵਿੱਚ ਇਨਸਾਨਾਂ ਦੇ ਬਦਲਾ ਲੈਣ ਵਾਲੀਆਂ ਕਹਾਣੀਆਂ ਦੇਖੀਆਂ ਹੋਣਗੀਆਂ, ਪਰ ਕੀ ਤੁਸੀ ਜਾਨਵਰਾਂ ‘ਚ ਬਦਲਾ ਲੈਣ ਦੀ ਕੋਈ ਕਹਾਣੀ ਸੁਣੀ ਹੈ ? ਦਰਅਸਲ ਮਹਾਰਾਸ਼ਟਰ ਤੋਂ ਬਾਂਦਰਾਂ ਦੇ ਬਦਲੇ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ।
ਬੀਡ ਜ਼ਿਲ੍ਹੇ ਦੇ ਮਾਲੇਗਾਓਂ ਵਿੱਚ, ਦੋ ਬਾਂਦਰਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਲਗਭਗ 250 ਕਤੂਰਿਆਂ (ਕੁੱਤੇ ਦੇ ਕਤੂਰੇ) ਨੂੰ ਮਾਰ ਦਿੱਤਾ। ਇਹ ਬਾਂਦਰ ਕਤੂਰੇ ਨੂੰ ਚੁੱਕ ਕੇ ਉੱਚਾਈ ‘ਤੇ ਚੜ੍ਹ ਜਾਂਦੇ ਸੀ ਅਤੇ ਉਥੋਂ ਉਸ ਨੂੰ ਹੇਠਾਂ ਸੁੱਟ ਦਿੰਦੇ ਸੀ। ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜੰਗਲਾਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਸ ਕਾਰਨ ਹੁਣ ਦੋਵੇਂ ਬਾਂਦਰਾਂ ਨੂੰ ਫੜ ਕੇ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਨਾਗਪੁਰ ਜੰਗਲਾਤ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਬੀਡ ਤੋਂ ਨਾਗਪੁਰ ਤੱਕ 250 ਕਤੂਰਿਆਂ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਿਤੀ ਇਹ ਹੈ ਕਿ ਮਾਲੇਗਾਓਂ ਦੇ ਲਵੂਲ ਪਿੰਡ ਵਿੱਚ ਇੱਕ ਵੀ ਕਤੂਰਾ ਨਹੀਂ ਬਚਿਆ ਹੈ। ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਚਿੰਤਾ ਹੈ। ਸ਼ਨੀਵਾਰ ਨੂੰ ਬੀਡ ਦੇ ਜੰਗਲਾਤ ਅਧਿਕਾਰੀ ਸਚਿਨ ਕਾਂਦ ਨੇ ਕਿਹਾ ਕਿ ਨਾਗਪੁਰ ਜੰਗਲਾਤ ਵਿਭਾਗ ਦੀ ਟੀਮ ਨੇ ਕਤੂਰਿਆਂ ਦੀ ਹੱਤਿਆ ਵਿੱਚ ਸ਼ਾਮਿਲ ਦੋ ਬਾਂਦਰਾਂ ਨੂੰ ਫੜ ਲਿਆ ਹੈ। ਦੋਵਾਂ ਬਾਂਦਰਾਂ ਨੂੰ ਬੀਡ ਤੋਂ ਨਾਗਪੁਰ ਲਿਜਾਇਆ ਗਿਆ ਅਤੇ ਫਿਰ ਨੇੜਲੇ ਜੰਗਲ ਵਿੱਚ ਛੱਡ ਦਿੱਤਾ ਗਿਆ।
ਸਥਾਨਕ ਲੋਕਾਂ ਅਨੁਸਾਰ ਲਵੂਲ ਪਿੰਡ ਵਿੱਚ ਬਾਂਦਰ-ਬਨਾਮ ਕੁੱਤਿਆਂ ਦੀ ਗੈਂਗ ਵਾਰ ਉਦੋਂ ਸ਼ੁਰੂ ਹੋਈ ਜਦੋਂ ਇਲਾਕੇ ਦੇ ਕੁੱਝ ਅਵਾਰਾ ਕੁੱਤਿਆਂ ਨੇ ਇੱਕ ਨਵਜੰਮੇ ਬਾਂਦਰ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਤ ਦਾ ਬਦਲਾ ਲੈਣ ਲਈ ਬਾਂਦਰ ਕਤੂਰੇ ਨੂੰ ਚੁੱਕ ਕੇ ਦਰੱਖਤਾਂ ਅਤੇ ਉੱਚੀਆਂ ਇਮਾਰਤਾਂ ‘ਤੋਂ ਹੇਠਾਂ ਸੁੱਟ ਰਹੇ ਹਨ। ਲਵੂਲ ਵਿੱਚ ਬਾਂਦਰਾਂ ਦੇ ਵਤੀਰੇ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ‘ਬਾਂਦਰਾਂ ਦਾ ਇੱਕ ਗਿਰੋਹ’ ਕਤੂਰੇ ਦੀ ਭਾਲ ਵਿੱਚ ਪਿੰਡ ਵਿੱਚ ਲਗਾਤਾਰ ਦਾਖਲ ਹੁੰਦਾ ਹੈ। ਜਦੋਂ ਉਹ ਇੱਕ ਕਤੂਰੇ ਨੂੰ ਦੇਖਦੇ ਹਨ, ਤਾਂ ਉਹ ਇਸਨੂੰ ਚੁੱਕ ਲੈਂਦੇ ਹਨ ਅਤੇ ਇੱਕ ਉੱਚੇ ਦਰੱਖਤ ਜਾਂ ਇਮਾਰਤ ‘ਤੇ ਚੜ੍ਹ ਜਾਂਦੇ ਹਨ ਅਤੇ ਫਿਰ ਉਸ ਨੂੰ ਹੇਠਾਂ ਸੁੱਟ ਦਿੰਦੇ ਹਨ।
ਪਿੰਡ ਵਾਸੀਆਂ ਨੇ ਕਤੂਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਾਂਦਰਾਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਕੁੱਝ ਸਥਾਨਕ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ। ਰਿਪੋਰਟਾਂ ਅਨੁਸਾਰ ਬੀਡ ਵਿੱਚ ਬਾਂਦਰਾਂ ਨੇ ਸਕੂਲ ਜਾ ਰਹੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -: