ਪਤੰਗ ਉਡਾਉਣ ਦੇ ਸ਼ੌਕ ਨੇ ਸ਼੍ਰੀਲੰਕਾਈ ਦੀ ਜਾਨ ਖਤਰੇ ‘ਚ ਪਾ ਦਿੱਤੀ। ਇਹ ਘਟਨਾ 20 ਦਸੰਬਰ ਨੂੰ ਜਾਫਨਾ ‘ਚ ਵਾਪਰੀ, ਜਿੱਥੇ ਲੋਕ ਪਤੰਗ ਉਡਾ ਰਹੇ ਸਨ। ਵੱਡੀ ਪਤੰਗ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਤੇਜ਼ ਹਵਾ ‘ਚ ਪਤੰਗ ਨਾਲ ਕਰੀਬ 40 ਫੁੱਟ ਤੱਕ ਉੱਡ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਚੁੱਕੀ ਹੈ। ਇਸ ਵੀਡੀਓ ‘ਚ ਪਤੰਗ ਦੀ ਡੋਰ ਨਾਲ ਲਟਕਦਾ ਹੋਇਆ ਇਕ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਦਾ ਨਾਂ ਨਾਦਰਸ ਮਨੋਹਰਨ ਹੈ। ਮਨੋਹਰਨ ਲਗਾਤਾਰ ਹਵਾ ਵਿਚ ਉੱਠਦਾ ਜਾ ਰਿਹਾ ਹੈ। ਕੁਝ ਲੋਕ ਉਸ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ। ਉਹ ਲਟਕ ਰਹੇ ਵਿਅਕਤੀ ਨੂੰ ਡੋਰ ਛੱਡਣ ਲਈ ਕਹਿ ਰਹੇ ਹਨ।
ਕਾਫੀ ਦੇਰ ਤੱਕ ਮਨੋਹਰਨ ਡੋਰ ਨਾਲ ਲਟਕਿਆ ਰਿਹਾ ਅਤੇ ਜਦੋਂ ਉਸ ਦੇ ਹੱਥ ਥੱਕ ਗਏ ਤਾਂ ਉਸ ਨੇ ਡੋਰ ਛੱਡ ਦਿੱਤੀ। ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਮਨੋਹਰਨ ਕੁਝ ਦੇਰ ਤਕ ਦਰਦ ਕਾਰਨ ਉਥੇ ਹੀ ਪਿਆ ਰਿਹਾ। ਹੈਰਾਨੀ ਦੀ ਗੱਲ ਹੈ ਕਿ ਕੁਝ ਦੇਰ ਬਾਅਦ ਉਹ ਆਪਣੇ ਸਾਥੀਆਂ ਸਮੇਤ ਬਾਹਰ ਨਿਕਲ ਗਿਆ। ਮਨੋਹਰਨ ਨੂੰ ਪੇਂਟ ਪੇਡਰੋ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਜਾਫਨਾ ਵਿੱਚ ਥਾਈ ਪੋਂਗਲ ਮੌਕੇ ਪਤੰਗ ਉਡਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜੋ ਕਿ ਜਨਵਰੀ ਮਹੀਨੇ ਵਿੱਚ ਹੋਣਾ ਹੈ। ਥਾਈ ਪੋਂਗਲ ‘ਤੇ ਵੱਡੀ ਗਿਣਤੀ ਵਿੱਚ ਸ਼੍ਰੀਲੰਕਾ ਦੇ ਲੋਕ ਦੋਸਤਾਂ ਅਤੇ ਪਰਿਵਾਰ ਨਾਲ ਪਤੰਗ ਉਡਾਉਣ ਦਾ ਆਨੰਦ ਲੈਂਦੇ ਹਨ। ਇਹ ਇੱਥੇ ਇੱਕ ਰਵਾਇਤੀ ਖੇਡ ਹੈ। ਫਿਲਹਾਲ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਦੌਰਾਨ ਮਨੋਹਰਨ ਨਾਲ ਇਹ ਹਾਦਸਾ ਵਾਪਰ ਗਿਆ। ਪਿਛਲੇ ਸਾਲ ਤਾਈਵਾਨ ਵਿੱਚ ਇੱਕ ਪਤੰਗ ਮੇਲੇ ਦੌਰਾਨ ਇੱਕ ਕੁੜੀ ਪਤੰਗ ਦੀ ਪੂਛ ਵਿੱਚ ਫਸ ਗਈ ਅਤੇ ਹਵਾ ਵਿੱਚ ਉੱਡਣ ਲੱਗੀ। ਬਾਅਦ ਵਿਚ ਉਸ ਨੂੰ ਬਚਾਇਆ ਗਿਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਕਈ ਵਾਰ ਗੋਤਾ ਮਾਰਨ ਤੋਂ ਬਾਅਦ ਜਦੋਂ ਉਹ ਹੇਠਾਂ ਆਈ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ।
ਵੀਡੀਓ ਲਈ ਕਲਿੱਕ ਕਰੋ -: