ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਇੱਕ ਹੋਰ ਕੈਦੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀ ਦੀ ਹਾਲਤ ਠੀਕ ਨਹੀਂ ਸੀ। ਕੈਦੀ ਦੀ ਮੌਤ ਤੋਂ ਬਾਅਦ ਸੀਆਰਪੀਸੀ ਦੀ ਧਾਰਾ 176 ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਤਿਹਾੜ ਜੇਲ੍ਹ ਵਿੱਚ ਪਿਛਲੇ 8 ਦਿਨਾਂ ਵਿੱਚ ਇਹ ਪੰਜਵੀਂ ਮੌਤ ਹੈ। ਪੁਲਿਸ ਮੁਤਾਬਿਕ ਪੰਜੇ ਕੈਦੀਆਂ ਦੀ ਮੌਤ ਕੁਦਰਤੀ ਮੌਤ ਜਾਪਦੀ ਹੈ। ਦਿੱਲੀ ਪੁਲਿਸ ਮੁਤਾਬਿਕ ਤਿਹਾੜ ਜੇਲ ਨੰਬਰ-3 ‘ਚ ਸ਼ੁੱਕਰਵਾਰ ਨੂੰ ਇੱਕ ਕੈਦੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਪਣੇ ਸੈੱਲ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲਿਆ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਮੈਜਿਸਟ੍ਰੇਟ ਜਾਂਚ ਚੱਲ ਰਹੀ ਹੈ। ਤਿਹਾੜ ਜੇਲ੍ਹ ਵਿੱਚ ਪਿਛਲੇ 8 ਦਿਨਾਂ ਵਿੱਚ 5 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਬੇਅਦਬੀ ਮਾਮਲੇ ‘ਤੇ ਪੰਜਾਬ ਦੇ DGP ਦਾ ਵੱਡਾ ਬਿਆਨ
ਡੀਜੀ ਜੇਲ੍ਹ ਨੇ ਦੱਸਿਆ ਕਿ ਸਾਰੀਆਂ 5 ਮੌਤਾਂ ਵੱਖ-ਵੱਖ ਜੇਲ੍ਹਾਂ ਵਿੱਚ ਹੋਈਆਂ ਹਨ। ਕਿਸੇ ਵੀ ਕੈਦੀ ਦੀ ਮੌਤ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹਨਾਂ ਸਾਰੀਆਂ ਮੌਤਾਂ ਦਾ ਕਾਰਨ ਇੱਕ ਪੁਰਾਣੀ ਬਿਮਾਰੀ ਜਾਂ ਹੋਰ ਅਣਜਾਣ ਕਾਰਨ ਵੱਲ ਇਸ਼ਾਰਾ ਕਰਦਾ ਹੈ। ਨਿਯਮਾਂ ਮੁਤਾਬਿਕ ਹਰ ਮਾਮਲੇ ‘ਚ ਮੈਟਰੋਪੋਲੀਟਨ ਮੈਜਿਸਟ੍ਰੇਟ ਵੱਲੋਂ ਪੁੱਛਗਿੱਛ ਦੀ ਕਾਰਵਾਈ ਕੀਤੀ ਜਾ ਰਹੀ ਹੈ।ਸ਼ੁੱਕਰਵਾਰ ਨੂੰ ਜੇਲ ਨੰਬਰ ਤਿੰਨ ‘ਚ ਬੰਦ ਕੈਦੀ ਦਾ ਨਾਂ ਵਿਕਰਮ ਉਰਫ ਵਿੱਕੀ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਮ੍ਰਿਤਕ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਸਪੱਸ਼ਟ ਪਤਾ ਲੱਗ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: