ਇੱਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਕੋਰੋਨਾ (ਕੋਵਿਡ-19) ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਹੈਲਥ ਐਕਸਪਰਟ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਸਾਲ ਅਪ੍ਰੈਲ ਤੱਕ ਪਹਿਲਾਂ ਵਾਂਗ ਆਮ ਜੀਵਨ ਮੁੜ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਅਪ੍ਰੈਲ ਤੱਕ ਕੋਵਿਡ -19 ਕਮਜ਼ੋਰ ਹੋ ਜਾਵੇਗਾ।
ਈਸਟ ਐਂਗਲੀਆ ਯੂਨੀਵਰਸਿਟੀ ਦੇ ਮੈਡੀਸਨ ਦੇ ਪ੍ਰੋਫੈਸਰ ਪੌਲ ਹੰਟਰ ਨੇ ਅੱਜ ਸਵੇਰੇ ਇੱਕ ਹੈਰਾਨ ਕਰਨ ਵਾਲੀ ਪਰ ਚੰਗੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਦਾ ਪ੍ਰਭਾਵ ਭਵਿੱਖ ਵਿੱਚ ਖਤਮ ਹੋਣ ਵਾਲਾ ਹੈ। ਇਹ ਇੱਕ ਆਮ ਵਾਇਰਸ ਅਤੇ ਬਿਮਾਰੀ ਵਾਂਗ ਬਣ ਜਾਵੇਗਾ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਇੰਗਲੈਂਡ ‘ਤੇ ਕੋਈ ਨਵੀਂ ਪਾਬੰਦੀ ਲਾਗੂ ਨਹੀਂ ਹੋਵੇਗੀ ਅਤੇ ਸ਼ਾਇਦ ਉਸ ਤੋਂ ਬਾਅਦ ਵੀ ਨਾ ਹੋਵੇ।
ਰਿਪੋਰਟ ਅਨੁਸਾਰ, ਵਰਕਰਾਂ ਦੇ ਅਲੱਗ-ਥਲੱਗ ਹੋਣ ਕਾਰਨ ਐਨਐਚਐਸ ਸਟਾਫ ਦੀ ਕਮੀ ਬਾਰੇ ਬੋਲਦਿਆਂ, ਹੰਟਰ ਨੇ ਕਿਹਾ ਕਿ ਕੋਵਿਡ ਖਤਮ ਨਹੀਂ ਹੋ ਰਿਹਾ ਹੈ, ਇਹ ਸਿਰਫ ਇੱਕ ਵਾਇਰਸ ਹੈ ਜੋ ਅਪ੍ਰੈਲ 2022 ਤੋਂ ਬਾਅਦ ਚਿੰਤਾ ਦਾ ਕਾਰਨ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ-19 ਅਪ੍ਰੈਲ ਤੋਂ ਬਾਅਦ ਆਮ ਵਾਇਰਸ ਬਣ ਜਾਵੇਗਾ, ਜੋ ਆਮ ਜ਼ੁਕਾਮ ਦਾ ਕਾਰਨ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ‘ਇਹ ਇਕ ਅਜਿਹੀ ਬਿਮਾਰੀ ਹੈ ਜੋ ਦੂਰ ਨਹੀਂ ਹੋ ਰਹੀ, ਇਨਫੈਕਸ਼ਨ ਦੂਰ ਨਹੀਂ ਹੋ ਰਹੀ, ਹਾਲਾਂਕਿ ਇਹ ਵਾਇਰਸ ਲੰਬੇ ਸਮੇਂ ਤੱਕ ਗੰਭੀਰ ਬਿਮਾਰੀ ਦੇ ਰੂਪ ਵਿਚ ਨਹੀਂ ਰਹੇਗਾ’। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਵਾਂ ਵੇਰੀਐਂਟ ਡੈਲਟਾ ਨਾਲੋਂ ਕਿਤੇ ਜ਼ਿਆਦਾ ਛੂਤ ਵਾਲਾ ਹੈ। ਪਰ ਜੋਖਮ ਦੇ ਲਿਹਾਜ਼ ਨਾਲ ਇਹ ਹੁਣ ਤੱਕ ਦੇ ਡੈਲਟਾ ਨਾਲੋਂ 50-70 ਫ਼ੀਸਦ ਘੱਟ ਹੈ।
ਵੀਡੀਓ ਲਈ ਕਲਿੱਕ ਕਰੋ -: