ਪੈਟਰੋਲ, ਡੀਜ਼ਲ ਉੱਤੇ ਹਾਲ ਵਿੱਚ ਕੇਂਦਰ ਨੇ ਐਕਸਾਈਜ਼ ਡਿਊਟੀ ਘਟਾਈ ਸੀ ਅਤੇ ਭਾਜਪਾ ਸ਼ਾਸਤ ਰਾਜਾਂ ਸਣੇ ਕੁਝ ਹੋਰ ਸੂਬਿਆਂ ਨੇ ਵੀ ਆਪਣੇ ਟੈਕਸ ਵਿੱਚ ਕਟੌਤੀ ਸੀ ਪਰ ਲੋਕਾਂ ਨੂੰ ਅਜੇ ਵੀ ਮਹਿੰਗਾਈ ਤੋਂ ਰਾਹਤ ਨਹੀਂ ਮਿਲੀ ਹੈ। ਇਸ ਵਿਚਕਾਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੱਡਾ ਐਲਾਨ ਕੀਤਾ ਹੈ।
ਗਰੀਬ ਅਤੇ ਮੱਧ ਵਰਗ ਦੇ ਲੋਕ ਕੀਮਤਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਲਈ, ਸਰਕਾਰ ਰਾਜ ਪੱਧਰ ‘ਤੇ ਦੋ ਪਹੀਆ ਵਾਹਨਾਂ ਲਈ ਪੈਟਰੋਲ ‘ਤੇ 25 ਰੁਪਏ ਪ੍ਰਤੀ ਲੀਟਰ ਦੀ ਰਾਹਤ ਦੇਵੇਗੀ। 26 ਜਨਵਰੀ 2022 ਤੋਂ ਝਾਰਖੰਡ ਵਿੱਚ ਪੈਟਰੋਲ ਅਤੇ ਡੀਜ਼ਲ 25 ਰੁਪਏ ਤੱਕ ਸਸਤਾ ਮਿਲੇਗਾ ਪਰ ਇਸ ਸਸਤੇ ਪੈਟਰੋਲ-ਡੀਜ਼ਲ ਦਾ ਫਾਇਦਾ ਸਿਰਫ ਬੀ. ਪੀ. ਐੱਲ. ਕਾਰਡਧਾਰਕਾਂ ਨੂੰ ਹੀ ਮਿਲੇਗਾ। ਦੱਸ ਦੇਈਏ ਕਿ ਝਾਰਖੰਡ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਵੀ ਲਗਾਤਾਰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦਰਾਂ ਨੂੰ ਘਟਾਉਣ ਦੀ ਮੰਗ ਕਰ ਰਹੀ ਸੀ। ਐਸੋਸੀਏਸ਼ਨ ਸਰਕਾਰ ਤੋਂ ਪੈਟਰੋਲ ‘ਤੇ 5 ਫੀਸਦੀ ਵੈਟ ਘਟਾਉਣ ਦੀ ਮੰਗ ਕਰ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵੈਟ ਦੀ ਦਰ 22 ਫੀਸਦੀ ਤੋਂ ਘਟਾ ਕੇ 17 ਫੀਸਦੀ ਕਰ ਦਿੰਦੀ ਹੈ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਐਸੋਸੀਏਸ਼ਨ ਨੇ ਕਿਹਾ ਕਿ ਗੁਆਂਢੀ ਰਾਜਾਂ ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਡੀਜ਼ਲ ਦੀ ਕੀਮਤ ਘੱਟ ਹੈ। ਅਜਿਹੇ ‘ਚ ਝਾਰਖੰਡ ਤੋਂ ਚੱਲਣ ਵਾਲੇ ਵਾਹਨ ਗੁਆਂਢੀ ਰਾਜਾਂ ਤੋਂ ਡੀਜ਼ਲ ਪਵਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਿੰਘ ਨੇ ਦੱਸਿਆ ਕਿ ਪੈਟਰੋਲੀਅਮ ਡੀਲਰਾਂ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੱਤਰ ਲਿਖਿਆ ਸੀ ਅਤੇ ਵਿੱਤ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ। ਅਸ਼ੋਕ ਨੇ ਦੱਸਿਆ ਕਿ ਉਨ੍ਹਾਂ ਵਿੱਤ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਮੰਗ ਪੱਤਰ ਸੌਂਪਿਆ ਸੀ। ਉਨ੍ਹਾਂ ਕਿਹਾ ਸੀ ਕਿ ਝਾਰਖੰਡ ਵਿੱਚ 1350 ਪੈਟਰੋਲ ਪੰਪ ਹਨ, ਜਿਨ੍ਹਾਂ ਨਾਲ 2.50 ਲੱਖ ਤੋਂ ਵੱਧ ਪਰਿਵਾਰਾਂ ਦੀ ਸਿੱਧੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਉੱਚ ਵੈਟ ਦਰਾਂ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: