ਬਿਹਾਰ ਵਿੱਚ ਪੂਰਨ ਸ਼ਰਾਬਬੰਦੀ ਦੀ ਪੋਲ ਖੁੱਲ੍ਹਦੀ ਜਾ ਰਹੀ ਹੈ। ਦਰਅਸਲ ਬੁੱਧਵਾਰ ਤੜਕੇ ਜਮੁਈ-ਮਲਯਪੁਰ ਮੁੱਖ ਮਾਰਗ ‘ਤੇ ਪਟਨੇਸ਼ਵਰ ਚੌਕ ਨੇੜੇ ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ 20 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਸ ਦੌਰਾਨ ਡਰਾਈਵਰ ਅਤੇ ਕੰਡਕਟਰ ਛਾਲ ਮਾਰ ਕੇ ਫਰਾਰ ਹੋ ਗਏ, ਜਦਕਿ ਇਸ ਹਾਦਸੇ ‘ਚ ਇੱਕ ਬਜ਼ੁਰਗ ਟਰੱਕ ਦੀ ਲਪੇਟ ‘ਚ ਆਉਣ ਨਾਲ ਜ਼ਖਮੀ ਹੋ ਗਿਆ।
ਹਾਦਸੇ ਤੋਂ ਬਾਅਦ ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਦੋਂ ਤੱਕ ਪੁਲਿਸ ਮੌਕੇ ’ਤੇ ਪੁੱਜੀ, ਉਦੋਂ ਤੱਕ ਕਈ ਲੋਕ ਸ਼ਰਾਬ ’ਤੇ ਹੱਥ ਸਾਫ਼ ਕਰ ਚੁੱਕੇ ਸਨ। ਬਾਅਦ ਵਿੱਚ ਮੌਕੇ ’ਤੇ ਪੁੱਜੀ ਪੁਲਿਸ ਨੇ ਟਰੱਕ ਵਿੱਚੋਂ ਸ਼ਰਾਬ ਕੱਢ ਕੇ ਥਾਣੇ ਲੈ ਆਂਦੀ। ਜਿੱਥੇ ਸ਼ਰਾਬ ਦੀ ਗਿਣਤੀ ਕੀਤੀ ਜਾ ਰਹੀ ਹੈ। ਸ਼ਰਾਬ ਝਾਰਖੰਡ ਨਿਰਮਾਣ ਅਧੀਨ ਤਿੰਨ ਵੱਖ-ਵੱਖ ਬ੍ਰਾਂਡਾਂ ਦੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਐਸਪੀ ਪ੍ਰਮੋਦ ਕੁਮਾਰ ਮੰਡਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਜਾਇਜ਼ ਸ਼ਰਾਬ ਦੀ ਇੱਕ ਖੇਪ ਕਟੌਨਾ, ਮਲਯਪੁਰ ਦੇ ਰਸਤੇ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਥਾਣਾ ਮਲਯਪੁਰ ਦੀ ਪੁਲਿਸ ਨੇ ਕਟੌਣਾ ਬਾਈਪਾਸ ਮੋੜ ‘ਤੇ ਬੈਰੀਅਰ ਲਗਾ ਕੇ ਸਾਰੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਵੱਲੋਂ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਸਾਬਕਾ MLA ਜਗਦੀਪ ਸਿੰਘ ਤੇ ਸਮਸ਼ੇਰ ਸਿੰਘ ਰਾਏ ਸਣੇ ਕਈ ਆਗੂ BJP ‘ਚ ਹੋਏ ਸ਼ਾਮਲ
ਇਸ ਦੌਰਾਨ ਬੈਰੀਅਰ ਤੋੜਦੇ ਹੋਏ ਟਰੱਕ ਡਰਾਈਵਰ ਨੇ ਟਰੱਕ ਜਮੂਈ ਵੱਲ ਭਜਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਟਰੱਕ ਦੀ ਰਫ਼ਤਾਰ ਤੇਜ਼ ਹੋਣ ਕਾਰਨ ਟਰੱਕ ਪਟਨੇਸ਼ਵਰ ਚੌਂਕ ਕੋਲ ਇੱਕ ਮੋੜ ਵਿੱਚ ਜਾ ਵੱਜਿਆ ਅਤੇ ਬੇਕਾਬੂ ਹੋ ਕੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰਦੇ ਹੋਏ ਨਿੰਮ ਦੇ ਦਰੱਖਤ ਵਿੱਚ ਜਾ ਟਕਰਾਇਆ ਅਤੇ 20 ਫੁੱਟ ਡੂੰਘੀ ਖੱਡ ਵਿੱਚ ਪਲਟ ਗਿਆ। ਇਤਫ਼ਾਕ ਨਾਲ ਇਹ ਘਟਨਾ ਸਵੇਰੇ ਸਾਢੇ ਪੰਜ ਵਜੇ ਵਾਪਰੀ। ਇਸ ਸਥਾਨ ‘ਤੇ ਪਟਨੇਸ਼ਵਰ ਨਾਥ ਮੰਦਰ ‘ਚ ਸ਼ਰਧਾਲੂ ਅਕਸਰ ਆਉਂਦੇ ਰਹਿੰਦੇ ਹਨ ਅਤੇ ਸੜਕ ਦੇ ਕਿਨਾਰੇ ਸਬਜ਼ੀਆਂ ਦੀਆਂ ਦੁਕਾਨਾਂ ਹਨ। ਫਿਲਹਾਲ ਸ਼ਰਾਬ ਤਸਕਰ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਟਰੱਕ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਮਲਯਪੁਰ ਥਾਣਾ ਦਾ ਕਹਿਣਾ ਹੈ ਕਿ ਸ਼ਰਾਬ ਮਾਫੀਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਡਰਾਈਵਰ ਅਤੇ ਸਹਾਇਕ ਫਰਾਰ ਹੋ ਗਏ। ਵਾਹਨ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: