ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। 37 ਸਾਲਾ ਟੇਲਰ ਨੇ ਵੀਰਵਾਰ 30 ਦਸੰਬਰ ਨੂੰ ਤੜਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰੌਸ ਟੇਲਰ ਨੇ ਕਿਹਾ ਕਿ ਉਹ ਆਪਣੇ ਘਰ ‘ਚ ਹੀ ਹੋਣ ਵਾਲੀਆਂ ਅਗਲੀਆਂ ਦੋ ਸੀਰੀਜ਼ ਖੇਡਣਾ ਚਾਹੁੰਦਾ ਹੈ।
ਇਹ ਦੋਵੇਂ ਸੀਰੀਜ਼ ਬੰਗਲਾਦੇਸ਼ ਅਤੇ ਆਸਟ੍ਰੇਲੀਆ ਖਿਲਾਫ ਹੋਣੀਆਂ ਹਨ। ਪਹਿਲਾਂ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਅਤੇ ਨੀਦਰਲੈਂਡ ਦੇ ਖਿਲਾਫ ਆਪਣੇ ਹੀ ਘਰ ‘ਚ 6 ਵਨਡੇ ਵੀ ਖੇਡਣੇ ਹਨ। ਰੌਸ ਟੇਲਰ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ਅੱਜ ਮੈਂ ਹੋਮ ਸਮਰ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਬੰਗਲਾਦੇਸ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਅਤੇ ਨੀਦਰਲੈਂਡ ਦੇ ਖਿਲਾਫ 6 ਵਨਡੇ ਮੈਚਾਂ ਦੀ ਸੀਰੀਜ਼ ਆਖਰੀ ਹੋਵੇਗੀ। 17 ਸਾਲਾਂ ਤੱਕ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ ਹੈ #234।
ਇਸ ਕੀਵੀ ਖਿਡਾਰੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 445 ਮੈਚ ਖੇਡੇ, ਜਿਸ ਵਿੱਚ ਟੇਲਰ ਨੇ ਕੁੱਲ 40 ਸੈਂਕੜੇ ਲਗਾਏ ਹਨ। ਇਸ ਵਿੱਚ ਰੌਸ ਟੇਲਰ ਨੇ 110 ਟੈਸਟ ਮੈਚਾਂ ਵਿੱਚ 7584 ਅਤੇ 233 ਵਨਡੇ ਵਿੱਚ 8581 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ 102 ਟੀ-20 ਮੈਚਾਂ ‘ਚ ਕੁੱਲ 1909 ਦੌੜਾਂ ਦਰਜ ਹਨ। ਰੌਸ ਟੇਲਰ ਨੇ ਟੈਸਟ ਵਿੱਚ 19 ਅਤੇ ਵਨਡੇ ਵਿੱਚ 21 ਸੈਂਕੜੇ ਲਗਾਏ ਹਨ। ਹਾਲਾਂਕਿ ਟੇਲਰ ਅਜੇ ਦੋ ਟੈਸਟ ਅਤੇ 6 ਵਨਡੇ ਹੋਰ ਖੇਡਣਗੇ।
ਇਹ ਵੀ ਪੜ੍ਹੋ : ਮੁਗਲ ਬਾਦਸ਼ਾਹ ਦੀ ਵਾਰਸ ਸੁਲਤਾਨਾ ਬੇਗਮ ਨੇ ਲਾਲ ਕਿਲ੍ਹੇ ‘ਤੇ ਠੋਕਿਆ ਦਾਅਵਾ, ਕਿਹਾ- ‘ਮੇਰਾ ਹੈ’
ਉਨ੍ਹਾਂ ਨੇ ਵੀਰਵਾਰ ਨੂੰ ਇੱਕ ਬਿਆਨ ‘ਚ ਕਿਹਾ, ‘ਇਹ ਸ਼ਾਨਦਾਰ ਸਫਰ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਦੇਸ਼ ਦੀ ਨੁਮਾਇੰਦਗੀ ਕਰ ਸਕਿਆ ਹਾਂ। ਬਹੁਤ ਸਾਰੀਆਂ ਯਾਦਾਂ ਅਤੇ ਦੋਸਤੀ ਦੇ ਤੋਹਫ਼ੇ ਮਿਲੇ ਹਨ। ਪਰ ਸਾਰੀਆਂ ਚੰਗੀਆਂ ਚੀਜ਼ਾਂ ਕਿਸੇ ਸਮੇਂ ਖਤਮ ਹੁੰਦੀਆਂ ਹਨ ਅਤੇ ਇਹ ਮੇਰੇ ਲਈ ਸਹੀ ਸਮਾਂ ਹੈ।” ਟੇਲਰ ਨੇ ਨਿਊਜ਼ੀਲੈਂਡ ਲਈ ਟੈਸਟ ਅਤੇ ਵਨਡੇ ਮਿਲਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਟੇਲਰ ਨੇ 2008 ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ ਖੇਡਿਆ ਸੀ ਅਤੇ 2006 ਵਿੱਚ ਵੈਸਟਇੰਡੀਜ਼ ਵਿਰੁੱਧ 233 ਵਨਡੇ ਮੈਚਾਂ ਵਿੱਚੋਂ ਪਹਿਲਾ ਮੈਚ ਖੇਡਿਆ ਸੀ। ਟੇਲਰ ਨੇ 102 ਟੀ-20 ਮੈਚ ਵੀ ਖੇਡੇ ਹਨ ਅਤੇ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ਵਿੱਚ ਸੌ ਤੋਂ ਵੱਧ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਵੀ ਹਨ।
ਵੀਡੀਓ ਲਈ ਕਲਿੱਕ ਕਰੋ -: