ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਕੁੱਲ ਕੇਸ ਹੁਣ ਵੱਧ ਕੇ 1525 ਹੋ ਗਏ ਹਨ। ਹਾਲਾਂਕਿ ਇਨ੍ਹਾਂ ਵਿੱਚੋਂ 560 ਮਰੀਜ਼ ਠੀਕ ਵੀ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਤੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਦੇ ਸਿਰਫ 23 ਰਾਜਾਂ ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿੱਚ ਹੁਣ ਤੱਕ ਸਭ ਤੋਂ ਵੱਧ 460 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ ਦਿੱਲੀ 351 ਮਰੀਜ਼ਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਉੱਥੇ ਹੀ ਪੰਜਾਬ ‘ਚ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੋ ਰਾਜਾਂ ਤੋਂ ਇਲਾਵਾ, ਚੋਟੀ ਦੇ ਪੰਜ ਰਾਜਾਂ ਵਿੱਚ ਤਾਮਿਲਨਾਡੂ (117 ਕੇਸ), ਗੁਜਰਾਤ (136 ਕੇਸ) ਅਤੇ ਕੇਰਲ (109 ਕੇਸ) ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ‘ਚ 69, ਤੇਲੰਗਾਨਾ ‘ਚ 67, ਹਰਿਆਣਾ ‘ਚ 63, ਕਰਨਾਟਕ ‘ਚ 64, ਆਂਧਰਾ ਪ੍ਰਦੇਸ਼ ‘ਚ 17, ਪੱਛਮੀ ਬੰਗਾਲ ‘ਚ 20, ਉੜੀਸਾ ‘ਚ 14, ਮੱਧ ਪ੍ਰਦੇਸ਼ ‘ਚ 9, ਉੱਤਰ ਪ੍ਰਦੇਸ਼ ‘ਚ 8, ਉੱਤਰਾਖੰਡ ‘ਚ 8, ਚੰਡੀਗੜ੍ਹ ‘ਚ 3, ਜੰਮੂ-ਕਸ਼ਮੀਰ ਵਿੱਚ 3, ਅੰਡੇਮਾਨ ਅਤੇ ਨਿਕੋਬਾਰ ਵਿੱਚ 2, ਗੋਆ, ਹਿਮਾਚਲ ਪ੍ਰਦੇਸ਼, ਲੱਦਾਖ, ਮਨੀਪੁਰ ਅਤੇ ਪੰਜਾਬ ਵਿੱਚ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸੁਖਜਿੰਦਰ ਲਾਲੀ
ਸਾਲ 2022 ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਦੇਸ਼ ਭਰ ਵਿੱਚ ਓਮੀਕਰੋਨ ਦੇ ਕੁੱਲ 1431 ਮਾਮਲੇ ਸਨ, ਜੋ ਅੱਜ ਵੱਧ ਕੇ 1525 ਹੋ ਗਏ ਹਨ। ਯਾਨੀ ਇੱਕ ਦਿਨ ਵਿੱਚ ਕੁੱਲ 96 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਤੋਂ ਇੱਕ ਮਹੀਨਾ ਪਹਿਲਾਂ ਯਾਨੀ 2 ਦਸੰਬਰ ਨੂੰ ਦੇਸ਼ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਦਿਨ ਕਰਨਾਟਕ ਵਿੱਚ ਇਸ ਕਿਸਮ ਦੇ ਦੋ ਸੰਕਰਮਿਤ ਪਾਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੱਖਣੀ ਅਫ਼ਰੀਕਾ ਤੋਂ ਆਇਆ ਸੀ, ਜਦਕਿ ਦੂਜੇ ਦਾ ਕੋਈ ਯਾਤਰਾ ਇਤਿਹਾਸ ਨਹੀਂ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ 5 ਦਸੰਬਰ ਨੂੰ ਸਾਹਮਣੇ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: