Winter Hand Feet Itching: ਗਰਮੀਆਂ ‘ਚ ਹੀ ਨਹੀਂ ਸਰਦੀਆਂ ‘ਚ ਵੀ ਕਈ ਲੋਕ ਹੱਥਾਂ-ਪੈਰਾਂ ‘ਚ ਖਾਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਖਾਜ ਦੇ ਨਾਲ-ਨਾਲ ਸੋਜ ਵੀ ਆ ਜਾਂਦੀ ਹੈ ਜਿਸ ਕਾਰਨ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰੀ ਭਾਸ਼ਾ ‘ਚ ਇਸਨੂੰ ਚਿਲਬਲੇਨ, ਪਰਨੀਓ ਅਤੇ ਪਰਨੀਓਸਿਸ ਕਿਹਾ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ…
ਸਰਦੀਆਂ ‘ਚ ਕਿਉਂ ਹੁੰਦੀ ਹੈ ਹੱਥਾਂ ਪੈਰਾਂ ‘ਚ ਖਾਜ ਅਤੇ ਸੋਜ ?
- ਠੰਢ ‘ਚ ਹੱਥਾਂ-ਪੈਰਾਂ ‘ਚ ਖਾਜ, ਸੋਜ ਅਤੇ ਦਰਦ ਦਾ ਕਾਰਨ ਹੌਲੀ ਬਲੱਡ ਸਰਕੂਲੇਸ਼ਨ ਵੀ ਹੋ ਸਕਦਾ ਹੈ।
- ਇਸ ਤੋਂ ਇਲਾਵਾ ਐਗਜ਼ੀਮਾ (Eczema) ਦ ਬਿਮਾਰੀ ਕਾਰਨ ਵੀ ਹਥੇਲੀ ਜਾਂ ਤਲੀਆਂ ‘ਚ ਖਾਜ, ਹੱਥਾਂ-ਪੈਰਾਂ ‘ਚ ਸੋਜ ਆ ਸਕਦੀ ਹੈ।
- ਸਕਿਨ ਐਲਰਜੀ, ਸੋਰਾਇਸਿਸ, ਸਕੈਬੀਜ਼ ਦੀ ਸਮੱਸਿਆ, ਫੰਗਲ ਇਨਫੈਕਸ਼ਨ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਕੀ ਕਰੀਏ ?
- ਬਲੱਡ ਸਰਕੁਲੇਸ਼ਨ ਵਧਾਉਣ ਲਈ ਹਲਕੀ ਕਸਰਤ ਅਤੇ ਯੋਗਾ ਕਰੋ।
- ਫੰਗਲ ਇਨਫੈਕਸ਼ਨ ਤੋਂ ਬਚਣ ਲਈ ਹੱਥਾਂ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ। ਇਸ ਤੋਂ ਇਲਾਵਾ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਕੇ ਹੀ ਜੁਰਾਬਾਂ ਪਹਿਨੋ। ਰਾਤ ਨੂੰ ਜੁਰਾਬਾਂ ਪਾ ਕੇ ਨਾ ਸੌਂਵੋ।
- ਇਸ ਸਮੱਸਿਆ ‘ਚ ਹੱਥਾਂ-ਪੈਰਾਂ ‘ਤੇ ਭੁੱਲ ਕੇ ਵੀ ਖਾਜ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ।
- ਬਹੁਤ ਜ਼ਿਆਦਾ ਠੰਡੇ ਪਾਣੀ ‘ਚ ਹੱਥਾਂ-ਪੈਰਾਂ ਨੂੰ ਨਾ ਪਾਓ ਕਿਉਂਕਿ ਇਸ ਨਾਲ ਸਮੱਸਿਆ ਹੋਰ ਵੀ ਵਧ ਸਕਦੀ ਹੈ।
- ਜਿੰਨਾ ਸੰਭਵ ਹੋ ਸਕੇ ਹੱਥਾਂ ਅਤੇ ਪੈਰਾਂ ਨੂੰ ਸੁੱਕਾ ਅਤੇ ਗਰਮ ਰੱਖਣ ਦੀ ਕੋਸ਼ਿਸ਼ ਕਰੋ।
- ਸਮੇਂ-ਸਮੇਂ ‘ਤੇ moisturizer ਕਰੀਮ ਵੀ ਲਗਾਉਂਦੇ ਰਹੋ।
ਆਓ ਤੁਹਾਨੂੰ ਦੱਸਦੇ ਹਾਂ ਕੁਝ ਘਰੇਲੂ ਨੁਸਖੇ…
ਲਸਣ ਦਾ ਪੇਸਟ: ਲਸਣ ਦੇ ਪੇਸਟ ‘ਚ ਬਦਾਮ ਤੇਲ ਮਿਕਸ ਕਰਕੇ ਪ੍ਰਭਾਵਿਤ ਥਾਂ ‘ਤੇ 10 ਮਿੰਟ ਲਈ ਲਗਾਓ। ਫਿਰ ਕੋਸੇ ਪਾਣੀ ਨਾਲ ਧੋ ਕੇ ਹੱਥਾਂ ਅਤੇ ਪੈਰਾਂ ‘ਤੇ ਮਾਇਸਚਰਾਈਜ਼ਰ ਲਗਾਓ। ਇਸ ਨੂੰ ਹਫ਼ਤੇ ‘ਚ 2-3 ਵਾਰ ਦੁਹਰਾਓ।
ਦਹੀਂ ਲਗਾਓ: ਦਹੀਂ ਦੇ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਗੁਣ ਵੀ ਤਲੀਆਂ ਜਾਂ ਹਥੇਲੀਆਂ ਦੀ ਜਲਨ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਓ, ਫਿਰ ਕੋਸੇ ਪਾਣੀ ਨਾਲ ਧੋ ਲਓ। ਦਿਨ ‘ਚ ਦੋ ਵਾਰ ਅਜਿਹਾ ਕਰਨ ਨਾਲ ਨਤੀਜਾ ਮਿਲੇਗਾ।
ਨਮਕ ਦਾ ਟੋਟਕਾ: ਕੋਸੇ ਪਾਣੀ ‘ਚ ਸੀ-ਸਾਲਟ ਨਮਕ ਮਿਲਾਕੇ ਉਸ ‘ਚ ਹੱਥਾਂ-ਪੈਰਾਂ ਨੂੰ 15-20 ਮਿੰਟਾਂ ਤੱਕ ਡੁਬੋ ਕੇ ਰੱਖੋ। ਫਿਰ ਇਸ ਨੂੰ ਸਾਦੇ ਪਾਣੀ ਨਾਲ ਸਾਫ਼ ਕਰਕੇ ਤੌਲੀਏ ਨਾਲ ਪੂੰਝੋ ਅਤੇ ਐਂਟੀਸੈਪਟਿਕ ਕਰੀਮ ਲਗਾਓ। ਇਸ ਨਾਲ ਰਾਹਤ ਵੀ ਮਿਲੇਗੀ।
ਸਰੋਂ ਦਾ ਤੇਲ: ਸਰ੍ਹੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਪ੍ਰਭਾਵਿਤ ਥਾਂ ‘ਤੇ ਮਸਾਜ ਕਰੋ। ਖਾਸ ਕਰਕੇ ਸੌਣ ਤੋਂ ਪਹਿਲਾਂ ਮਸਾਜ ਜ਼ਰੂਰ ਕਰੋ। ਇਸ ‘ਚ ਲਸਣ ਮਿਲਾਉਣ ਨਾਲ ਜਲਦੀ ਆਰਾਮ ਮਿਲੇਗਾ।
ਹਲਦੀ: ਐਂਟੀਬਾਇਓਟਿਕ, ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਵੀ ਖਾਜ ਅਤੇ ਸੋਜ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਸਰ੍ਹੋਂ ਜਾਂ ਜੈਤੂਨ ਦੇ ਤੇਲ ‘ਚ ਹਲਦੀ ਗਰਮ ਕਰਕੇ ਇਸ ਨੂੰ ਪ੍ਰਭਾਵਿਤ ਥਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਜੇਕਰ ਫਿਰ ਵੀ ਆਰਾਮ ਨਾ ਮਿਲੇ ਤਾਂ ਡਾਕਟਰ ਦੀ ਸਲਾਹ ਨਾਲ ਐਂਟੀ-ਇਚਿੰਗ ਕਰੀਮ ਜਾਂ ਲੋਸ਼ਨ ਲਗਾਓ।