ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਲਈ ਨਵੇਂ ਸਾਲ ਦੀ ਸ਼ੁਰੂਆਤ ਜ਼ਬਰਦਸਤ ਰਹੀ । ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਉਨ੍ਹਾਂ ਦੀ ਕੁੱਲ ਜਾਇਦਾਦ 1.49 ਅਰਬ ਡਾਲਰ ਯਾਨੀ ਕਰੀਬ 1,10,99 ਕਰੋੜ ਰੁਪਏ ਦੀ ਤੇਜ਼ੀ ਆਈ । ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸਾਲ 2022 ਦੀ ਸ਼ੁਰੂਆਤ ਜ਼ੋਰਦਾਰ ਰਹੀ। BSE ਸੈਂਸੈਕਸ 2022 ਦੇ ਪਹਿਲੇ ਕਾਰੋਬਾਰੀ ਦਿਨ 929.40 ਅੰਕ ਯਾਨੀ 1.60 ਫੀਸਦੀ ਦੇ ਵਾਧੇ ਨਾਲ 59,183.22 ਅੰਕ ‘ਤੇ ਬੰਦ ਹੋਇਆ ਸੀ।
ਮੁਕੇਸ਼ ਅੰਬਾਨੀ ਦੀ ਸੰਪਤੀ ਵਿੱਚ ਸੋਮਵਾਰ ਨੂੰ 1.49 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਹੁਣ ਇਹ 91.5 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 12ਵੇਂ ਨੰਬਰ ‘ਤੇ ਅਤੇ ਏਸ਼ੀਆ ਵਿੱਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਪਿਛਲੇ ਸਾਲ ਉਨ੍ਹਾਂ ਦੀ ਸੰਪਤੀ ਵਿੱਚ 13 ਅਰਬ ਡਾਲਰ ਦਾ ਵਾਧਾ ਹੋਇਆ ਸੀ। ਹਾਲਾਂਕਿ ਕਮਾਈ ਦੇ ਮਾਮਲੇ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਵਿਪਰੋ ਦੇ ਅਜ਼ੀਮ ਪ੍ਰੇਮਜੀ ਉਨ੍ਹਾਂ ਤੋਂ ਅੱਗੇ ਰਹੇ । ਪਿਛਲੇ ਸਾਲ ਅਡਾਨੀ ਦੀ ਸੰਪਤੀ ਵਿੱਚ 41.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਕੋਰੋਨਾ ਬਲਾਸਟ: ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ਿਟਿਵ
ਅਡਾਨੀ ਦੀ ਸੰਪਤੀ
ਸਾਲ ਦੇ ਪਹਿਲੇ ਕਾਰੋਬਾਰੀ ਦਿਨ ਅਡਾਨੀ ਦੀ ਕੁੱਲ ਜਾਇਦਾਦ 53.2 ਕਰੋੜ ਡਾਲਰ ਵਧੀ । ਹੁਣ ਉਸਦੀ ਕੁੱਲ ਜਾਇਦਾਦ 77 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਪਿਛਲੇ ਸਾਲ ਉਸ ਦੀ ਸੰਪਤੀ ਵਿੱਚ 41.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਸੀ। ਉਸ ਦੀਆਂ ਕਈ ਸੂਚੀਬੱਧ ਕੰਪਨੀਆਂ ਨੇ ਇਸ ਸਾਲ ਸਾਲਿਡ ਰਿਟਰਨ ਦਿੱਤਾ ਸੀ। ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿੱਚ ਇਸ ਸਾਲ 245 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ 288 ਫੀਸਦੀ ਅਤੇ ਅਡਾਨੀ ਟੋਟਲ ਗੈਸ ਦਾ ਸ਼ੇਅਰ 351.42 ਫੀਸਦੀ ਵਧਿਆ।
ਵੀਡੀਓ ਲਈ ਕਲਿੱਕ ਕਰੋ -: