ਨਿਊਜ਼ੀਲੈਂਡ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ 2022 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਮਿਤਾਲੀ ਰਾਜ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਹਰਮਨਪ੍ਰੀਤ ਕੌਰ ਉਪ ਕਪਤਾਨ ਬਣਾਇਆ ਗਿਆ ਹੈ।
ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਭਾਰਤੀ ਟੀਮ ਪਾਕਿਸਤਾਨ ਦੇ ਖਿਲਾਫ ਮੈਚ ਨਾਲ ਵਿਸ਼ਵ ਕੱਪ ‘ਚ ਆਪਣੀ ਸ਼ੁਰੂਆਤ ਕਰੇਗੀ। ਇਹ ਮੈਚ 6 ਮਾਰਚ ਨੂੰ ਬੇ-ਓਵਲ ਟੌਰੰਗਾ ਵਿਖੇ ਖੇਡਿਆ ਜਾਵੇਗਾ। ਵਿਸ਼ਵ ਕੱਪ 2022 ‘ਚ ਭਾਰਤ ਆਪਣਾ ਪਹਿਲਾ ਮੈਚ 6 ਮਾਰਚ ਨੂੰ ਪਾਕਿਸਤਾਨ ਨਾਲ, ਦੂਜਾ ਮੈਚ 10 ਮਾਰਚ ਨੂੰ ਨਿਊਜ਼ੀਲੈਂਡ ਨਾਲ, ਤੀਜਾ ਮੈਚ 12 ਮਾਰਚ ਨੂੰ ਵੈਸਟਇੰਡੀਜ਼ ਨਾਲ, ਚੌਥਾ ਮੈਚ 16 ਮਾਰਚ ਨੂੰ ਇੰਗਲੈਂਡ ਨਾਲ ਖੇਡੇਗਾ। ਭਾਰਤੀ ਮਹਿਲਾ ਟੀਮ 19 ਮਾਰਚ ਨੂੰ ਆਕਲੈਂਡ ਵਿੱਚ ਆਸਟ੍ਰੇਲੀਆ ਨਾਲ ਭਿੜੇਗੀ। ਜਦੋਂ ਕਿ ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ 22 ਅਤੇ 27 ਮਾਰਚ ਮੁਕਾਬਲਾ ਖੇਡਿਆ ਜਾਵੇਗਾ। 2022 ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ 4 ਮਾਰਚ ਨੂੰ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ‘ਚ ਉੱਠਿਆ ਪੰਜਾਬ ‘ਚ PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮੁੱਦਾ, CJI ਕਰਨਗੇ ਸੁਣਵਾਈ
ਭਾਰਤੀ ਟੀਮ : ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਕਰ, ਮੇਘਾ ਸਿੰਘ, ਰੇਣੁਕਾ ਸਿੰਘ ਠਾਕੁਰ, ਤਾਨੀਆ ਭਾਟੀਆ (wk), ਰਾਜੇਸ਼ਵਰ ਗਾਇਕਵਾੜ, ਪੂਨਮ ਯਾਦਵ।
ਸਟੈਂਡ ਬਾਈ ਖਿਡਾਰੀ: ਏਕਤਾ ਬਿਸ਼ਟ, ਸਿਮਰਨ ਦਿਲ ਬਹਾਦਰ ਅਤੇ ਸਾਭੀਨੇਨੀ ਮੇਘਨਾ।
ਵੀਡੀਓ ਲਈ ਕਲਿੱਕ ਕਰੋ -: