ਚੰਡੀਗੜ੍ਹ ਵਿਚ ਭਾਜਪਾ ਨੇ ਮੁਕਾਬਲਾ ਜਿੱਤ ਲਿਆ ਹੈ ਤੇ ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ ਬਣੀ ਹੈ। ਮੇਅਰ ਦੀ ਚੋਣ ਲਈ ਕੁੱਲ 28 ਵੋਟਾਂ ਪਈਆਂ ਹਨ। ਸਰਬਜੀਤ ਕੌਰ ਨੇ 14 ਸੀਟਾਂ ਨਾਲ ਇਹ ਚੋਣ ਜਿੱਤੀ ਹੈ।
ਮੇਅਰ ਦੇ ਅਹੁਦੇ ਲਈ ਆਪ ਤੇ ਭਾਜਪਾ ਵਿਚ ਫਸਵਾਂ ਮੁਕਾਬਲਾ ਸੀ। ਭਾਜਪਾ ਦੀ ਮੇਅਰ ਬਣਨ ਉਤੇ ਆਮ ਆਦਮੀ ਪਾਰਟੀ ਨੇ ਹੰਗਾਮਾ ਕੀਤਾ। ਉਨ੍ਹਾਂ ਵੱਲੋਂ ਭਾਜਪਾ ਉਤੇ ਧੱਕੇਸ਼ਹੀ ਦੇ ਇਲਜ਼ਾਮ ਲਗਾਏ ਗਏ ਹਨ। ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰ ਗੈਰ ਹਾਜ਼ਰ ਰਹੇ।
ਚੰਡੀਗੜ੍ਹ ਦੇ ਨਵੇਂ ਮੇਅਰ ਦੇ ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਚੁਣੇ ਗਏ। ਨਗਰ ਨਿਗਮ ਦੇ ਮੇਅਰ ਲਈ ਸੀਕ੍ਰੇਟ ਬੈਲਟ ਜ਼ਰੀਏ ਵੋਟਿੰਗ ਹੋਈ। ਗਿਣਤੀ ਦੌਰਾਨ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਾ ਇੱਕ ਬੈਲਟ ਪੇਪਰ ਫਟਿਆ ਹੋਇਆ ਸੀ ਜਿਸ ਵਿਚ ਉਹ ਵੋਟ ਖਾਰਜ ਕਰ ਦਿੱਤਾ ਗਿਆ। ਮੇਅਰ ਲਈ ਸਿਰਫ ਮਹਿਲਾ ਕੌਂਸਲਰ ਹੀ ਅਪਲਾਈ ਕਰ ਸਕਦੀ ਹੈ ਕਿਉਂਕਿ ਪਹਿਲੇ ਤੇ ਚੌਥੇ ਸਾਲ ਲਈ ਇਹ ਪੋਸਟ ਮਹਿਲਾ ਪ੍ਰੀਸ਼ਦ ਲਈ ਰਿਜ਼ਰਵ ਰੱਖੀ ਗਈ ਹੈ।
ਚੰਡੀਗੜ੍ਹ ਨਗਰ ਨਿਗਮ ਚੋਣ 24 ਦਸੰਬਰ ਨੂੰ ਹੋਏ ਸਨ ਜਿਸ ਵਿਚ ਕੋਈ ਵੀ ਦਲ ਬਹੁਮਤ ਦਾ ਅੰਕੜਾ (19) ਪਾਰ ਨਹੀਂ ਕਰ ਸਕਿਆ ਸੀ। ਚੋਣਾਂ ਵਿਚ ਡੈਬਿਊ ਕਰਨ ਵਾਲੀ ‘ਆਪ’ ਨੇ 14 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਜਦੋਂ ਕਿ ਭਾਜਪਾ ਦੇ 12, ਕਾਂਗਰਸ ਦੇ 8 ਤੇ ਅਕਾਲੀ ਦਲ ਦੇ 1 ਕੌਂਸਲਰ ਨੇ ਜਿੱਤ ਦਰਜ ਕੀਤੀ।
ਵਾਰਡ ਨੰਬਰ 10 ਦੀ ਕੌਂਸਲਰ ਹਰਪ੍ਰੀਤ ਕੌਰ ਬਾਬਲਾ ਨੇ ਆਪਣੇ ਪਤੀ ਦੇਵੇਂਦਰ ਸਿੰਘ ਬਾਬਲਾ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ ਵਧ ਕੇ 13 ਹੋ ਗਈ ਜਦੋਂ ਕਿ ਕਾਂਗਰਸ ਦੀ ਘੱਟ ਕੇ 7 ਰਹਿ ਗਈ। ਮੇਅਰ ਚੋਣ ਵਿਚ ਚੰਡੀਗੜ੍ਹ ਸਾਂਸਦ ਦਾ ਇਕ ਵੋਟ ਵੀ ਵੈਧ ਹੁੰਦਾ ਹੈ ਜਿਸ ਤੋਂ ਬਾਅਦ ਭਾਜਪਾ ਕੋਲ ਕੁੱਲ 14 ਵੋਟ ਹੋ ਗਏ ਸਨ।