ਮੱਧ ਪ੍ਰਦੇਸ਼ ਦੇ ਦਮੋਹ ‘ਚ ਸ਼ਰਾਬ ਕਾਰੋਬਾਰੀ ਸ਼ੰਕਰ ਰਾਏ ਅਤੇ ਉਸ ਦੇ ਪਰਿਵਾਰ ਦੇ ਘਰ ਵੀਰਵਾਰ ਸਵੇਰੇ 6 ਵਜੇ ਸ਼ੁਰੂ ਹੋਈ ਇਨਕਮ ਟੈਕਸ ਦੀ ਛਾਪੇਮਾਰੀ ਸ਼ੁੱਕਰਵਾਰ ਰਾਤ 9 ਵਜੇ ਖਤਮ ਹੋਈ ਹੈ। ਸੂਬੇ ਦੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਟੀਮਾਂ ਨੇ ਕਰੀਬ 39 ਘੰਟੇ ਤੱਕ ਰਾਏ ਪਰਿਵਾਰ ਦੇ ਦਸ ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਆਮਦਨ ਕਰ ਵਿਭਾਗ ਦੀ ਟੀਮ ਦੀ ਅਗਵਾਈ ਜਬਲਪੁਰ ਦੇ ਸੰਯੁਕਤ ਕਮਿਸ਼ਨਰ ਮੁਨਮੁਨ ਸ਼ਰਮਾ ਨੇ ਕੀਤੀ ਅਤੇ ਉਨ੍ਹਾਂ ਨੇ ਹੀ ਕਾਰਵਾਈ ਖਤਮ ਕਰਨ ਦਾ ਐਲਾਨ ਕੀਤਾ। ਇਨਕਮ ਟੈਕਸ ਵਿਭਾਗ ਨੇ ਇੱਕੋ ਪਰਿਵਾਰ ਦੇ ਇਨ੍ਹਾਂ ਟਿਕਾਣਿਆਂ ਤੋਂ ਅੱਠ ਕਰੋੜ ਦੀ ਨਕਦੀ ਅਤੇ ਤਿੰਨ ਕਿਲੋ ਸੋਨਾ ਵੀ ਜ਼ਬਤ ਕੀਤਾ ਹੈ। ਛਾਪੇਮਾਰੀ ਦੌਰਾਨ ਇੱਕ ਮੌਕਾ ਅਜਿਹਾ ਵੀ ਆਇਆ ਜਦੋਂ ਇਨਕਮ ਟੈਕਸ ਟੀਮ ਤੋਂ ਬਚਣ ਲਈ ਇੱਕ ਕਰੋੜ ਰੁਪਏ ਬੋਰੀਆਂ ਵਿੱਚ ਭਰ ਕੇ ਪਾਣੀ ਦੇ ਕੰਟੇਨਰ ਵਿੱਚ ਸੁੱਟ ਦਿੱਤੇ ਗਏ। ਉਹ ਨੋਟ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਕੰਟੇਨਰ ‘ਚੋਂ ਬੈਗ ਕੱਢਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਏ ਪਰਿਵਾਰ ਦੇ ਮੁਖੀ ਸ਼ੰਕਰ ਰਾਏ ਕਾਂਗਰਸ ਨੇਤਾ ਅਤੇ ਸਾਬਕਾ ਨਗਰਪਾਲਿਕਾ ਪ੍ਰਧਾਨ ਹਨ, ਜਦਕਿ ਉਨ੍ਹਾਂ ਦੇ ਭਰਾ ਕਮਲ ਰਾਏ ਭਾਜਪਾ ਨੇਤਾ ਦੇ ਨਾਲ-ਨਾਲ ਨਗਰ ਪਾਲਿਕਾ ਦੇ ਉਪ ਪ੍ਰਧਾਨ ਰਹਿ ਚੁੱਕੇ ਹਨ। ਇਸ ਪਰਿਵਾਰ ਦਾ ਸ਼ਰਾਬ ਦੇ ਕਾਰੋਬਾਰ ਦੇ ਨਾਲ-ਨਾਲ ਟਰਾਂਸਪੋਰਟ, ਹੋਟਲ, ਬੀਅਰ ਬਾਰ, ਪੈਟਰੋਲ ਪੰਪ ਦੇ ਨਾਲ-ਨਾਲ ਲਾਇਸੈਂਸੀ ਸ਼ਾਹੂਕਾਰਾਂ ਦਾ ਕਾਰੋਬਾਰ ਵੀ ਹੈ। ਕਾਰਵਾਈ ਖਤਮ ਹੋਣ ਤੋਂ ਬਾਅਦ ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਛਾਪੇਮਾਰੀ ਖਤਮ ਹੋ ਗਈ ਹੈ, ਪਰ ਪਰਿਵਾਰ ਤੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਭੋਪਾਲ ਵਿੱਚ ਕੀਤੀ ਜਾਵੇਗੀ। ਦਮੋਹ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਹੁਣ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਬੇਨਾਮੀ ਜਾਇਦਾਦਾਂ ਦੀ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾਵੇਗੀ, ਇਸ ਲਈ ਅੰਤਿਮ ਅੰਕੜੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ : ਅਖਿਲੇਸ਼ ਯਾਦਵ ਦਾ ਤੰਜ, ਕਿਹਾ – ‘CM ਯੋਗੀ ਨੂੰ ਨਹੀਂ ਮਿਲ ਰਹੀ ਟਿਕਟ, ਇੱਥੋਂ-ਉੱਥੋਂ ਕਰ ਰਹੇ ਨੇ ਮੰਗ’
ਸੰਯੁਕਤ ਕਮਿਸ਼ਨਰ ਨੇ ਮੰਨਿਆ ਹੈ ਕਿ ਛਾਪੇਮਾਰੀ ਦੌਰਾਨ ਨੋਟਾਂ ਨਾਲ ਭਰੇ ਬੈਗ ਪਾਣੀ ਦੇ ਕੰਟੇਨਰ ਵਿੱਚ ਸੁੱਟੇ ਗਏ ਸਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਪਰ ਵੀਡੀਓ ਕਿਵੇਂ ਵਾਇਰਲ ਹੋਈ ਇਸ ਦੀ ਜਾਂਚ ਕੀਤੀ ਜਾਵੇਗੀ। ਸ਼ਰਮਾ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਭੋਪਾਲ ਤੋਂ ਪੂਰਾ ਖੁਲਾਸਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: