ਸੋਮਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਭਿਆਨਕ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਦੀ ਫਲਾਈਟ ਨੂੰ ਲਿਜਾਣ ਵਾਲੇ ਇੱਕ ਵਾਹਨ ((Tow -ਟੋਅ ਵੈਨ) ਨੂੰ ਉਡਾਣ ਦੇ ਨੇੜੇ ਹੀ ਅੱਗ ਲੱਗ ਗਈ। ਇਹ ਘਟਨਾ ਦੁਪਹਿਰ 1 ਵਜੇ ਵਾਪਰੀ ਜਦੋਂ ਏਅਰ ਇੰਡੀਆ ਦੀ ਉਡਾਣ AI-647 ਨੂੰ ‘ਟੋਇੰਗ’ ਕਰਨ ਵਾਲੇ ਵਾਹਨ ਨੂੰ ਅੱਗ ਲੱਗ ਗਈ।
ਜਾਮਨਗਰ ਜਾਣ ਵਾਲੀ ਇਸ ਫਲਾਈਟ ‘ਚ 85 ਯਾਤਰੀ ਸਵਾਰ ਸਨ। ਸਾਹਮਣੇ ਆਈ ਘਟਨਾ ਦੀ ਵੀਡੀਓ ਵਿੱਚ ਫਾਇਰਫਾਈਟਰਜ਼ ਨੂੰ ਟੋਅ ਗੱਡੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਸੀ ਅਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, ‘ਕੋਈ ਸੱਟ ਨਹੀਂ ਲੱਗੀ, ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਹੋਰ ਜਾਣਕਾਰੀ ਲਈ ਏਅਰਪੋਰਟ ਗਰਾਊਂਡ ਹੈਂਡਲਰ ਨਾਲ ਸੰਪਰਕ ਕਰ ਰਹੇ ਹਾਂ।”
ਅੱਗ ਲੱਗਣ ਕਾਰਨ ਹਵਾਈ ਅੱਡੇ ਦੇ ਅਧਿਕਾਰੀਆਂ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਏਅਰ ਇੰਡੀਆ ਦੀ ਇਹ ਫਲਾਈਟ ਮੁੰਬਈ ਤੋਂ ਜਾਮਨਗਰ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਨੂੰ ਟੋਅ ਕਰਨ ਵਾਲਾ ਟਰੈਕਟਰ ਹੈ। ਇਹ ਟਰੈਕਟਰ ਏਅਰ ਇੰਡੀਆ ਦੀ ਇਸ ਉਡਾਣ ਨੂੰ ਪੁਸ਼ਬੈਕ ਕਰਨ ਲਈ ਲਿਆਂਦਾ ਗਿਆ ਸੀ। ਇਹ ਟਰੈਕਟਰ ਜਹਾਜ਼ ਦੇ ਬਿਲਕੁਲ ਨੇੜੇ ਖੜ੍ਹਾ ਸੀ। ਜਦੋਂ ਅਚਾਨਕ ਟਰੈਕਟਰ ਵਿੱਚ ਅੱਗ ਲੱਗ ਗਈ। ਅੱਗ ਕਿਵੇਂ ਲੱਗੀ ਇਸ ਬਾਰੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਘਟਨਾ ਆਪਣੇ ਆਪ ਵਿੱਚ ਇੱਕ ਨਵੀਂ ਕਿਸਮ ਦੀ ਹੈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ।
ਵੀਡੀਓ ਲਈ ਕਲਿੱਕ ਕਰੋ -: