ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਹੁਣ ਪੁਲਸ ਦੀ ਖਾਕੀ ਵਰਦੀ ‘ਚ ਨਜ਼ਰ ਆਵੇਗੀ। ਲਵਲੀਨਾ ਨੂੰ ਉਨ੍ਹਾਂ ਦੇ ਅਸਾਮ ਰਾਜ ਪੁਲਿਸ ਵਿੱਚ ਇੱਕ ਸਿਖਿਆਰਥੀ ਡਿਪਟੀ ਸੁਪਰਡੈਂਟ (ਡੀਐਸਪੀ) ਵਜੋਂ ਸ਼ਾਮਿਲ ਕੀਤਾ ਗਿਆ ਹੈ।
ਰਾਜ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਲਵਲੀਨਾ ਭਾਰਤੀ ਪੁਲਿਸ ਸੇਵਾ (ਆਈਪੀਐਸ) ਦਾ ਹਿੱਸਾ ਬਣੇਗੀ। ਇਸ ਮੌਕੇ ਲਵਲੀਨਾ ਬਹੁਤ ਭਾਵੁਕ ਨਜ਼ਰ ਆਈ ਅਤੇ ਉਸਨੇ ਇਸ ਸਨਮਾਨ ਲਈ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ।
ਇਸ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਮੁੱਕੇਬਾਜ਼ੀ ਵਿੱਚ ਲਵਲੀਨਾ ਦਾ ਕਾਂਸੀ ਦਾ ਤਗਮਾ ਜਿੱਤਣਾ ਸੂਬੇ ਦੇ ਖੇਡ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਾਣਮੱਤਾ ਪਲ ਸੀ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਦੀ ਮੌਜੂਦਾ ਉਮਰ ਨੂੰ ਦੇਖਦੇ ਹੋਏ, ਉਹ ਇੱਕ ਦਿਨ ਆਸਾਮ ਪੁਲਿਸ ਸੇਵਾ (ਏਪੀਐਸ) ਅਤੇ ਬਾਅਦ ਵਿੱਚ ਆਈਪੀਐਸ ਕੇਡਰ ਵਿੱਚ ਉੱਚ ਅਹੁਦੇ ‘ਤੇ ਪਹੁੰਚ ਸਕਦੀ ਹੈ। ਸਰਮਾ ਦੇ ਅਨੁਸਾਰ, “ਅਸੀਂ ਸਭ ਤੋਂ ਪ੍ਰਤਿਭਾਸ਼ਾਲੀ ਏਪੀਐਸ ਅਧਿਕਾਰੀਆਂ ਨੂੰ ਆਈਪੀਐਸ ਕਾਡਰ ਦੇਣ ਦੀ ਸਿਫਾਰਸ਼ ਕਰਦੇ ਹਾਂ। ਉਹ ਆਪਣੇ ਆਪ ਇਸ ਲਈ ਯੋਗ ਹੋ ਜਾਵੇਗੀ, ਜਿਸ ਲਈ ਉਸ ਨੂੰ ਇਸ ਦੌਰਾਨ ਆਪਣੀ ਗ੍ਰੈਜੂਏਸ਼ਨ ਪੂਰੀ ਕਰਨੀ ਪਵੇਗੀ।”
ਇਹ ਵੀ ਪੜ੍ਹੋ : ‘ਚਾਬੀਆਂ ਦਫਤਰ ਵਿੱਚ ਰੱਖੀਆਂ ਨੇ’ ਕਹਿ ਦੂਤਘਰ ਛੱਡ ਚਲੇ ਗਏ ਅਫਗਾਨਿਸਤਾਨ ਦੇ ਰਾਜਦੂਤ !
ਉਨ੍ਹਾਂ ਦੱਸਿਆ ਕਿ ਲਵਲੀਨਾ ਨੂੰ ਮਾਸਿਕ ਤਨਖਾਹ ਤੋਂ ਇਲਾਵਾ ਸਿਖਲਾਈ ਦੇ ਖਰਚੇ ਲਈ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਵਾਧੂ ਰਾਸ਼ੀ ਦਿੱਤੀ ਜਾਵੇਗੀ। ਸਰਮਾ ਨੇ ਕਿਹਾ ਕਿ ਜੇਕਰ ਲਵਲੀਨਾ ਨੂੰ ਪੰਜਾਬ ਦੇ ਪਟਿਆਲਾ ਵਿਖੇ ਆਪਣੀ ਸਿਖਲਾਈ ਜਾਰੀ ਰੱਖਣ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਸੂਬਾ ਸਰਕਾਰ ਉਸ ਲਈ ਅੰਤਰਰਾਸ਼ਟਰੀ ਪੱਧਰ ਦਾ ਕੋਚ ਗੁਹਾਟੀ ਬਲਾਉਣ ਬਾਰੇ ਵਿਚਾਰ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: