ਗੁਰੂਗ੍ਰਾਮ ਵਿਚ ਐੱਨਐੱਨਸੀ ਕੈਂਪਸ ਵਿਚ ਕੰਸਟ੍ਰਕਸ਼ਨ ਦਾ ਠੇਕਾ ਦਿਵਾਉਣ ਦੇ ਨਾਂ ‘ਤੇ ਲਗਭਗ ਸਵਾ ਸੌ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਮੁੱਖ ਦੋਸ਼ੀ ਸਣੇ ਕੁੱਲ 4 ਦੋਸ਼ੀਆਂ ਨੂੰ ਗੁਰੂਗ੍ਰਾਮ ਪੁਲਿਸ ਟੀਮ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਟੀਮ ਵੱਲੋਂ ਦੋਸ਼ੀਆਂ ਤੋਂ ਕੁੱਲ 13 ਕਰੋੜ 81 ਲੱਖ 26 ਹਜ਼ਾਰ ਰੁਪਏ ਦੀ ਨਕਦੀ ਤੇ 6 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀਆਂ ਨੂੰ ਪੁਲਿਸ ਰਿਮਾਂਡ ਉਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਮੋਨੇਸ਼ ਇਸਰਾਨੀ ਨੇ ਦੱਸਿਆ ਕਿ ਪ੍ਰਵੀਨ ਯਾਦਵ ਪੁੱਤਰ ਕਮਲ ਸਿੰਘ, ਦਿਨੇਸ਼ ਮੋਹਨ ਸੋਰਖੀ, ਕਮਲ ਸਿੰਘ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਗਠਜੋੜ ਕਰਕੇ ਇਸ ਨੂੰ ਐੱਨ ਐੱਸ. ਜੀ. ਮਾਨੇਸਰ ਵਿਚ ਹਾਊਸਿੰਗ ਕੰਸਟ੍ਰਕਸ਼ਨ ਦਾ ਟੈਂਡਰ ਦਿਵਾਉਣ ਦੇ ਨਾਂ ਉਤੇ ਇਸ ਦੇ ਨਾਲ 64.49 ਕਰੋੜ ਰੁਪਏ ਦੀ ਠੱਗੀ ਕੀਤੀ ਗਈ।
ਦੋਸ਼ੀਆਂ ਤੋਂ ਪੁਲਿਸ ਪੁੱਛਗਿਛ ਵਿਚ ਪਤਾ ਲੱਗਾ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਪ੍ਰਵੀਨ ਯਾਦਵ ਬੀ. ਐੱਸ. ਐੱਫ. ਵਿਚ ਬਤੌਰ ਡਿਪਟੀ ਕਮਾਂਡੈਂਟ ਨੌਕਰੀ ਕਰਦਾ ਹੈ ਤੇ ਡੈਪੂਟੇਸ਼ਨ ਉਤੇ ਪਿਛਲੇ ਸਾਲ 2021 ਤਕ ਐੱਨ. ਐੱਸ. ਜੀ. ਮਾਨੇਸਰ ਵਿਚ ਤਾਇਨਾਤ ਰਿਹਾ ਸੀ। ਇਸ ਦੌਰਾਨ ਇਹ ਐੱਨ. ਐੱਸ. ਜੀ. ਵਿਚ ਹੋਣ ਵਾਲੇ ਕੰਸਟ੍ਰਕਸ਼ਨ ਦੇ ਕੰਮ ਵੀ ਦੇਖਦਾ ਸੀ। ਇਸ ਦੌਰਾਨ ਉਸਦਾ ਕਾਂਟ੍ਰੈਕਟਰਸ ਨਾਲ ਸੰਪਰਕ ਹੋਇਆ। ਇਹ ਕਈ ਸਾਲਾਂ ਤੋਂ ਸ਼ੇਅਰ ਮਾਰਕੀਟ ਵਿਚ ਪੈਸੇ ਲਗਾਉਂਦਾ ਰਿਹਾ ਤੇ ਇਸ ਨੂੰ ਮਾਰਕੀਟ ਵਿਚ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਜਿਸ ਦੀ ਭਰਪਾਈ ਲਈ ਉਸ ਨੇ ਠੱਗੀ ਕਰਨ ਦੀ ਯੋਜਨਾ ਬਣਾਈ। ਉਹ ਖੁਦ ਨੂੰ IPS ਅਧਿਕਾਰੀ ਦੱਸਦਾ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਲਗਜ਼ਰੀ ਗੱਡੀਆਂ ਰੱਖਦਾ ਸੀ ਤੇ ਟੈਂਡਰ ਦਿਵਾਉਣ ਦੇ ਨਾਂ ਉਤੇ ਰੁਪਏ ਠੱਗਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੁੱਖ ਦੋਸ਼ੀ ਪ੍ਰਵੀਨ ਯਾਦਵ ਦਾ ਜੀਜਾ ਤੇ ਉਸ ਦੀ ਭੈਣ ਰਿਤੂਰਾਜ ਐੱਨ. ਐੱਸ. ਜੀ. ਵਿਚ ਰਹਿੰਦੇ ਹਨ ਤੇ ਇਸ ਦੀ ਭੈਣ ਸੈਫਾਇਰ ਮਾਲ ਸਥਿਤ ਐਕਸਿਸ ਬੈਂਕ ਵਿਚ ਨੌਕਰੀ ਕਰਦੀ ਹੈ। ਉਸ ਦੀ ਮਦਦ ਨਾਲ ਦੋਸ਼ੀ ਪ੍ਰਵੀਨ ਯਾਦਵ ਨੇ ਫਰਜ਼ੀ ਨਾਂ ਤੋਂ ਬੈਂਕ ਅਕਾਊਂਟ ਖੁਲਵਾਏ ਤੇ ਉਸ ਵਿਚ ਠੱਗੀ ਦੇ ਰੁਪਏ ਲੈਣ ਲੱਗਾ। ਦੋਸ਼ੀ ਪ੍ਰਵੀਨ ਯਾਦਵ ਨੇ ਫਰਜ਼ੀਵਾੜੇ ਲਈ ਇੱਕ ਕੰਪਨੀ ਵੀ ਖੁੱਲ੍ਹਵਾ ਰੱਖੀ ਸੀ ਜਿਸ ਵਿਚ ਪ੍ਰਵੀਨ ਯਾਦਵ, ਇਸ ਦੀ ਪਤਨੀ ਤੇ ਭੈਣ ਬਤੌਰ ਡਾਇਰੈਕਟਰ ਨਿਯੁਕਤ ਸੀ। ਹੈਦਰਾਬਾਦ ਕੰਪਲੈਕਸ ਵਿਚ ਕੰਮ ਕਰਵਾਉਣ ਦੇ ਨਾਂ ਉਤੇ ਰੁਪਿਆ ਦੀ ਠੱਗੀ ਕਰਨਾ ਇਸ ਦਾ ਟਾਰਗੈੱਡ ਸੀ ਪਰ ਇਸ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।