ਵਿਰਾਟ ਕੋਹਲੀ ਨੇ ਟੈਸਟ ਮੈਚਾਂ ਦੀ ਕਪਤਾਨੀ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਭਾਰਤੀ ਕ੍ਰਿਕਟ ਵਿੱਚ ‘ਕੈਪਟਨ ਵਿਰਾਟ’ ਯੁੱਗ ਦਾ ਅੰਤ ਹੋ ਗਿਆ। ਕੋਹਲੀ ਨੇ ਟੀਮ ਇੰਡੀਆ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ । ਕਿਹਾ ਜਾਂਦਾ ਹੈ ਕਿ ਵਿਰਾਟ ਨੂੰ ਬਣੀ ਬਣਾਈ ਟੀਮ ਮਿਲੀ, ਪਰ ਉਸ ਟੀਮ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਕਿਸੇ ਲਈ ਵੀ ਆਸਾਨ ਨਹੀਂ ਹੁੰਦਾ । ਇਸ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਇਆ। ਵਿਰਾਟ ਦੇ ਕਪਤਾਨੀ ਛੱਡਣ ਤੋਂ ਬਾਅਦ ਹੁਣ ਸਵਾਲ ਉੱਠ ਰਿਹਾ ਹੈ ਕਿ ਅਗਲਾ ਕਪਤਾਨ ਕੌਣ ਹੋਵੇਗਾ।
ਭਾਰਤੀ ਟੈਸਟ ਟੀਮ ਨੂੰ ਅਜਿਹੇ ਕਪਤਾਨ ਦੀ ਲੋੜ ਹੈ ਜੋ ਵਿਰਾਟ ਦੀ ਜਗ੍ਹਾ ਭਰ ਸਕੇ ਅਤੇ ਉਹ ਟੀਮ ਇੰਡੀਆ ਨੂੰ ਹੋਰ ਵੀ ਅੱਗੇ ਲੈ ਜਾ ਸਕੇ। ਇਸ ਦੇ ਲਈ ਭਾਰਤੀ ਟੀਮ ਕੋਲ ਦੋ ਵਧੀਆ ਵਿਕਲਪ ਹਨ। ਇਨ੍ਹਾਂ ਵਿੱਚ ਪਹਿਲਾ ਵਿਕਲਪ ਰੋਹਿਤ ਸ਼ਰਮਾ ਅਤੇ ਦੂਜਾ ਕੇ.ਐੱਲ ਰਾਹੁਲ ਹਨ। ਇਹ ਦੋਵੇਂ ਖਿਡਾਰੀ ਕਪਤਾਨ ਬਣਨ ਦੀ ਕਾਬਲੀਅਤ ਰੱਖਦੇ ਹਨ। ਹਾਲਾਂਕਿ ਰਾਹੁਲ ਕੋਲ ਅਜੇ ਜ਼ਿਆਦਾ ਤਜ਼ਰਬਾ ਨਹੀਂ ਹੈ ਪਰ ਉਸ ਵਿੱਚ ਕਪਤਾਨੀ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਕੋਰੋਨਾ ਦਾ ਕਹਿਰ, ਇੱਕ ਦਿਨ ‘ਚ 6883 ਨਵੇਂ ਮਾਮਲੇ, 22 ਲੋਕਾਂ ਦੀ ਹੋਈ ਮੌਤ
ਗੌਰਤਲਬ ਹੈ ਕਿ ਰੋਹਿਤ ਨੇ ਟੈਸਟ ਮੈਚਾਂ ਤੋਂ ਪਹਿਲਾਂ ਵਨਡੇ ਅਤੇ ਟੀ-20 ਵਿੱਚ ਕਪਤਾਨੀ ਕੀਤੀ ਹੈ ਅਤੇ ਉਹ ਇੱਕ ਚੰਗੇ ਕਪਤਾਨ ਵਜੋਂ ਸਾਹਮਣੇ ਆਏ ਹਨ। ਰੋਹਿਤ ਨੇ ਟੀਮ ਇੰਡੀਆ ਲਈ ਹੁਣ ਤੱਕ 43 ਟੈਸਟ ਮੈਚ ਖੇਡੇ ਹਨ। ਉਸ ਨੇ ਇਸ ਦੌਰਾਨ 3047 ਦੌੜਾਂ ਬਣਾਈਆਂ ਹਨ । ਰੋਹਿਤ ਨੇ ਟੈਸਟ ਮੈਚਾਂ ਵਿੱਚ 8 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾਏ ਹਨ। ਉਸ ਨੇ ਇਸ ਫਾਰਮੈਟ ਵਿੱਚ ਦੋਹਰਾ ਸੈਂਕੜਾ ਵੀ ਲਗਾਇਆ ਹੈ।
ਉੱਥੇ ਹੀ ਦੂਜੇ ਪਾਸੇ ਜੇਕਰ ਕੇਐਲ ਰਾਹੁਲ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ 43 ਟੈਸਟ ਮੈਚ ਖੇਡ ਚੁੱਕੇ ਹਨ। ਰਾਹੁਲ ਕੋਲ ਟੈਸਟ ਮੈਚਾਂ ਵਿੱਚ ਕਪਤਾਨੀ ਦਾ ਤਜਰਬਾ ਨਹੀਂ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਦੇ ਇੱਕ ਮੈਚ ਵਿੱਚ ਕਪਤਾਨੀ ਕੀਤੀ ਸੀ। ਭਾਰਤੀ ਟੀਮ ਇਹ ਮੈਚ ਹਾਰ ਗਈ ਸੀ। ਹਾਲਾਂਕਿ ਉਨ੍ਹਾਂ ਨੇ ਹੋਰ ਫਾਰਮੈਟਾਂ ਵਿੱਚ ਕਪਤਾਨੀ ਕੀਤੀ ਹੈ। ਰਾਹੁਲ ਦੇ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਉਹ ਚੰਗਾ ਰਿਹਾ ਹੈ । ਉਸ ਨੇ ਹੁਣ ਤੱਕ ਖੇਡੇ ਗਏ 43 ਟੈਸਟ ਮੈਚਾਂ ਵਿੱਚ 2547 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਨ੍ਹਾਂ ਨੇ 7 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ -: