‘ਜਦੋਂ ਵੀ ਉਪਰ ਵਾਲਾ ਦਿੰਦਾ ਹੈ, ਤਾਂ ਛੱਪੜ ਪਾੜ ਕੇ ਦਿੰਦਾ ਹੈ।’ ਇਹ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸ ਰਹੇ ਹਾਂ ਜਿਸ ‘ਤੇ ਇਹ ਕਹਾਵਤ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।
ਦਰਅਸਲ, ਕੇਰਲ ਦਾ ਇੱਕ 68 ਸਾਲਾ ਪੇਂਟਰ ਬੜੀ ਮੁਸ਼ਕਿਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਪਰ ਉਸ ਨੂੰ ਕਿੱਥੇ ਪਤਾ ਸੀ ਕਿ ਉਸ ਦੀ ਕਿਸਮਤ ਇਸ ਤਰ੍ਹਾਂ ਚਮਕੇਗੀ ਕਿ ਹਰ ਕੋਈ ਦੇਖਦਾ ਰਹਿ ਜਾਵੇਗਾ। ਪੇਂਟਰ ਦਾ ਕੰਮ ਕਰਨ ਵਾਲੇ ਇਸ ਸ਼ਖਸ ਦੀ ਕਿਸਮਤ ਕੁੱਝ ਹੀ ਮਿੰਟਾਂ ‘ਚ ਚਮਕ ਗਈ ਅਤੇ ਉਹ ਕਰੋੜਪਤੀ ਬਣ ਗਿਆ। ਇੱਕ ਰਿਪੋਰਟ ਮੁਤਬਿਕ ਕੇਰਲ ਦੇ ਰਹਿਣ ਵਾਲੇ ਸਦਾਨੰਦਨ ਨੇ (ਨੋਟ ਤੁੜਾਉਣ) ਪੈਸੇ ਖੁੱਲ੍ਹੇ ਕਰਵਾਉਣ ਲਈ ਲਾਟਰੀ ਦੀ ਟਿਕਟ ਖਰੀਦੀ ਅਤੇ ਉਸ ਨੂੰ 12 ਕਰੋੜ ਦਾ ਜੈਕਪਾਟ ਮਿਲਿਆ। ਕੋਰੋਨਾ ਦੌਰ ਦੌਰਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਦਾਨੰਦਨ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਉਸਨੇ ਇਨਾਮ ਵਿੱਚ 12 ਕਰੋੜ ਦੀ ਵੱਡੀ ਰਕਮ ਜਿੱਤੀ ਹੈ। ਕੁਦਿਆਮਪੜੀ ਦੇ ਰਹਿਣ ਵਾਲੇ ਪੇਂਟਰ ਸਦਾਨੰਦਨ ਨੇ ਐਤਵਾਰ ਸਵੇਰੇ 300 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਉਹ ਸਾਮਾਨ ਖਰੀਦਣ ਲਈ ਸਵੇਰੇ ਘਰੋਂ ਨਿਕਲਿਆ ਸੀ ਅਤੇ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ।
ਇਸ ਤੋਂ ਬਾਅਦ ਜੋ ਹੋਇਆ, ਉਸ ‘ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਿਲ ਹੈ, ਪਰ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੈਸੇ ਲੈਣ ਦੇ ਮਾਮਲੇ ‘ਚ ਖਰੀਦੀ ਗਈ ਟਿਕਟ ਨੇ ਕੁੱਝ ਹੀ ਘੰਟਿਆਂ ‘ਚ ਸਦਾਨੰਦਨ ਦੀ ਕਿਸਮਤ ਬਦਲ ਦਿੱਤੀ। ਉਸ ਨੇ ਇਹ ਟਿਕਟ ਲਾਟਰੀ ਦੇ ਡਰਾਅ ਤੋਂ ਕੁੱਝ ਘੰਟੇ ਪਹਿਲਾਂ ਹੀ ਖਰੀਦੀ ਅਤੇ ਕੁੱਝ ਹੀ ਘੰਟਿਆਂ ਵਿੱਚ ਸਦਾਨੰਦਨ ਕਰੋੜਪਤੀ ਬਣ ਗਿਆ। ਸਦਾਨੰਦਨ ਤੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਸ ਪੈਸੇ ਦਾ ਕੀ ਕਰੋਗੇ ਤਾਂ ਸਦਾਨੰਦਨ ਨੇ ਕਿਹਾ ਕਿ ਉਹ ਇਸ ਪੈਸੇ ਦੀ ਸਹੀ ਵਰਤੋਂ ਆਪਣੇ ਬੱਚਿਆਂ ਦੀ ਦੇਖਭਾਲ ਵਿੱਚ ਕਰਨਗੇ। ਹੁਣ ਹਰ ਪਾਸੇ ਸਦਾਨੰਦਨ ਦੀ ਕਿਸਮਤ ਦੀ ਚਰਚਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: