ਬਾਰਡਰ ਸਕਿਓਰਿਟੀ ਫੋਰਸ ਨੇ ਕੌਮਾਂਤਰੀ ਬਾਰਡਰ ਤੋਂ 200 ਮੀਟਰ ਅੰਦਰ ਇੱਕ ਡਰੋਨ ਨੂੰ ਜ਼ਬਤ ਕੀਤਾ ਹੈ। ਡ੍ਰੋਨ ਨੂੰ ਟੇਪ ਤੇ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ। ਸਪੱਸ਼ਟ ਹੈ ਕਿ ਇਸ ਨੂੰ ਸਮਗਲਿੰਗ ਲਈ ਹੀ ਇਸਤੇਮਾਲ ਕੀਤਾ ਗਿਆ। ਫਿਲਹਾਲ ਡ੍ਰੋਨ ਨੂੰ ਜ਼ਬਤ ਕਰਕੇ BSF ਨੇ ਆਸ-ਪਾਸ ਦੇ ਏਰੀਏ ਵਿਚ ਸਰਚ ਮੁਹਿੰਮ ਚਲਾਈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।
ਜਾਣਕਾਰੀ ਮੁਤਾਬਕ BSF ਦੀ 71ਵੀਂ ਬਟਾਲੀਅਨ ਦੇ ਜਵਾਨ ਅੰਮ੍ਰਿਤਸਰ ਦੇ ਨੇੜੇ ਹਵੇਲੀਆਂ ਦੇ ਨੇੜੇ ਗਸ਼ਤ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਬਾਰਡਰ ਤੋਂ 200 ਮੀਟਰ ਅਤੇ ਬਾਰਡਰ ਫੈਂਸਿੰਗ ਲਾਈਨ ਤੋਂ 50 ਮੀਟਰ ਅੰਦਰ ਇੱਕ ਡ੍ਰੋਨ ਮਿਲਿਆ। ਇਹ ਇੱਕ ਛੋਟਾ ਕਵਾਡਕੋਪਟਰ DJI ਫੈਂਟਮ 4 ਪ੍ਰੋ ਡਰੋਨ ਹੈ, ਜੋ ਥੋੜ੍ਹਾ ਬਹੁਤ ਭਾਰ ਹੀ ਆਪਣੇ ਨਾਲ ਲੈ ਕੇ ਉਡ ਸਕਦਾ ਹੈ ਪਰ ਇਹ ਡ੍ਰੋਨ ਭਾਰਤੀ ਸਰਹੱਦ ਵਿਚ ਖੇਤਾਂ ਵਿਚ ਕਿਵੇਂ ਡਿੱਗਿਆ, ਇਸ ਬਾਰੇ ਅਜੇ ਕੋਈ ਜਾਣਕਾਰੀ ਬੀ. ਐੱਸ. ਐੱਫ. ਦਾ ਅਧਿਕਾਰੀ ਸਾਂਝਾ ਨਹੀਂ ਕਰ ਰਿਹਾ। ਜਾਣਕਾਰੀ ਅਨੁਸਾਰ ਬੈਟਰੀ ਖਤਮ ਹੋਣ ਜਾਂ ਮੌਸਮ ਦੀ ਖਰਾਬੀ ਕਾਰਨ ਡ੍ਰੋਨ ਦੀ ਕ੍ਰੈਸ਼ ਲੈਂਡਿੰਗ ਹੋਈ ਹੈ।
ਜ਼ਬਤ ਕੀਤੇ ਗਏ ਡ੍ਰੋਨ ਨਾਲ ਰੱਸੀਆਂ ਬੰਨ੍ਹੀਆਂ ਹੋਈਆਂ ਹਨ। ਡ੍ਰੋਨ ਇਤੇ ਇੱਕ ਲਾਲ ਰੰਗ ਦੀ ਥੈਲੀ ਵੀ ਲਟਕੀ ਹੋਈ ਹੈ ਪਰ ਉਹ ਖਾਲੀ ਪਾਈ ਗਈ। ਇੰਨਾ ਹੀ ਨਹੀਂ ਡ੍ਰੋਨ ਉਤੇ ਕਾਲੀ ਟੇਪ ਵੀ ਬੰਨ੍ਹੀ ਗਈ ਸੀ ਤਾਂ ਕਿ ਉਸ ‘ਚੋਂ ਨਿਕਲਣ ਵਾਲੀ ਲਾਈਟ ਬੀ. ਐੱਸ. ਐੱਫ. ਦੇ ਜਵਾਨਾਂ ਦੀ ਨਜ਼ਰ ਵਿਚ ਨਾ ਆ ਸਕੇ।
ਪੂਰੇ ਇੱਕ ਮਹੀਨੇ ਪਹਿਲਾਂ 18 ਦਸੰਬਰ 2021 ਨੂੰ BSF ਨੇ ਇੱਕ ਡ੍ਰੋਨ ਨੂੰ ਫਿਰੋਜ਼ਪੁਰ ਸੈਕਟਰ ਵਿਚ ਡਿਗਾਉਣ ਵਿਚ ਸਫਲਤਾ ਹਾਸਲ ਕੀਤੀ ਸੀ। ਇਹ ਡ੍ਰੋਨ ਫਿਰੋਜ਼ਪੁਰ ਦੀ ਵਾਨ ਸੀਮਾ ਚੌਕੀ ਦੇ ਨੇੜੇ ਡੇਗਿਆ ਗਿਆ ਸੀ। ਇਹ ਇੱਕ ਚਾਈਨਾ ਮੇਡ ਚਾਰ ਪਾਵਰ ਬੈਟਰੀ ਵਾਲੇ ਹੈਕਸਾ ਕਾਪਟਰ ਡ੍ਰੋਨ ਸੀ ਜਿਸ ਦਾ ਭਾਰ ਲਗਭਗ 10 ਕਿਲੋਗ੍ਰਾਮ ਭਾਰ ਲੈ ਜਾਣ ਵਿਚ ਸਮਰੱਥ ਸੀ।
ਵੀਡੀਓ ਲਈ ਕਲਿੱਕ ਕਰੋ -: