ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਅਤੇ ਉਸਦੇ ਨਵੇਂ ਰੂਪ ਓਮੀਕ੍ਰੋਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਇਸ ਦੌਰਾਨ ਬ੍ਰਿਟੇਨ ਵਿੱਚ ਕਈ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਹੈ । ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਮਾਸਕ ਦੀ ਜ਼ਰੂਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਬ੍ਰਿਟੇਨ ਵਿੱਚ ਵਰਕ ਫਰਾਮ ਹੋਮ ਖਤਮ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਬ੍ਰਿਟਿਸ਼ ਪੀਐਮ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਓਮੀਕ੍ਰੋਨ ਆਪਣੇ ਸਿਖਰ ‘ਤੇ ਪਹੁੰਚ ਚੁੱਕਿਆ ਹੈ ਅਤੇ ਹੁਣ ਇਸਦੀ ਰਫ਼ਤਾਰ ਰੁਕਦੀ ਨਜ਼ਰ ਆ ਰਹੀ ਹੈ। ਇਸ ਲਈ ਹੁਣ ਤੋਂ ਸਰਕਾਰ ਲੋਕਾਂ ਨੂੰ ਘਰੋਂ ਕੰਮ ਕਰਨ ਲਈ ਨਹੀਂ ਕਹਿ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਪਹਿਲੀ ਵਾਰ ਟੀਕਾਕਰਨ ਦੀ ਸ਼ੁਰੂਆਤ ਕੀਤੀ ਸੀ। ਜਾਨਸਨ ਨੇ ਕਿਹਾ ਕਿ ਯੂਕੇ ਓਮੀਕ੍ਰੋਨ ਦੀ ਲਹਿਰ ਤੋਂ ਠੀਕ ਹੋਣ ਵਾਲਾ ਪਹਿਲਾ ਦੇਸ਼ ਹੈ, ਕਿਉਂਕਿ ਅਸੀਂ ਯੂਰਪ ਵਿੱਚ ਸਭ ਤੋਂ ਤੇਜ਼ ਬੂਸਟਰ ਡੋਜ਼ ਮੁਹਿੰਮ ‘ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47
ਦੱਸ ਦੇਈਏ ਕਿ ਪਲਾਨ ਬੀ ਦੇ ਤਹਿਤ ਲਾਜ਼ਮੀ ਮਾਸਕ, ਕੋਵਿਡ ਪਾਸ, ਵਰਕ ਫਰਾਮ ਹੋਮ ਵਰਗੇ ਕਈ ਫੈਸਲੇ ਲਏ ਗਏ ਸਨ । ਹੁਣ ਸਰਕਾਰ ਨੇ 24 ਮਾਰਚ ਤੋਂ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਸੈਲਫ ਆਈਸੋਲੇਟ ਹੋਣ ਵਾਲੇ ਕਾਨੂੰਨ ਨੂੰ ਹਟਾਉਣ ਦਾ ਫੈਸਲਾ ਵੀ ਕੀਤਾ ਹੈ । ਗੌਰਤਲਬ ਹੈ ਕਿ 18 ਜਨਵਰੀ ਨੂੰ ਬ੍ਰਿਟੇਨ ਵਿੱਚ 94,432 ਨਵੇਂ ਮਾਮਲੇ ਸਾਹਮਣੇ ਆਏ ਸਨ । ਇਸ ਤੋਂ ਇਲਾਵਾ 28 ਦਿਨਾਂ ਵਿੱਚ 438 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 52,133,611 ਲੋਕ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਜਦੋਂ ਕਿ 47,989,635 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਦੇ ਨਾਲ ਹੀ 36,546,583 ਲੋਕਾਂ ਨੂੰ ਬੂਸਟਰ ਡੋਜ਼ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: