ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ । ਆਸਟ੍ਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਸ਼ੁਰੂਆਤ 16 ਅਕਤੂਬਰ ਤੋਂ ਹੋਵੇਗੀ । ਇਸ ਟੂਰਨਾਮੈਂਟ ਵਿੱਚ ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇ ਜਾਣ ਵਾਲੇ ਮੈਚ ਨਾਲ ਕਰੇਗਾ । ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ । ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 2021 ਵਿੱਚ ਇੱਕ-ਦੂਜੇ ਖਿਲਾਫ਼ ਖੇਡੀਆਂ ਸਨ। ਦੁਬਈ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਮਾਤ ਦਿੱਤੀ ਸੀ।
ਦੱਸ ਦੇਈਏ ਕਿ ਵਿਸ਼ਵ ਕੱਪ 2022 ਦੀ ਸ਼ੁਰੁਆਤ 16 ਅਕਤੂਬਰ ਤੋਂ ਹੋਵੇਗੀ । ਸੁਪਰ-12 ਰਾਊਂਡ ਦੇ ਮੁਕਾਬਲੇ 22 ਅਕਤੂਬਰ ਤੋਂ ਖੇਡੇ ਜਾਣਗੇ, ਜਿਸ ਵਿਚ ਆਸਟ੍ਰੇਲੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ । ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਵੇਗਾ । ਇਸ ਟੂਰਨਾਮੈਂਟ ਦੇ ਮੁਕਾਬਲੇ ਮੈਲਬੌਰਨ, ਸਿਡਨੀ, ਬ੍ਰਿਸਬੇਨ, ਐਡੀਲੇਡ, ਹੋਬਾਰਟ, ਪਰਥ ਅਤੇ ਗੀਲਾਂਗ ਵਿੱਚ ਖੇਡੇ ਜਾਣਗੇ । ਟੂਰਨਾਮੈਂਟ ਦੀ ਸ਼ੁਰੂਆਤ 16 ਅਕਤੂਬਰ ਨੂੰ 2014 ਦੀ ਚੈਂਪੀਅਨ ਸ਼੍ਰੀਲੰਕਾ ਅਤੇ ਨਾਮੀਬੀਆ ਵਿਚਾਲੇ ਮੈਚ ਨਾਲ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਚੋਣਾਂ 2022 : ਰਾਘਵ ਚੱਢਾ ਦਾ ਐਲਾਨ, ਧੂਰੀ ਹਲਕੇ ਤੋਂ ਚੋਣ ਲੜਨਗੇ ਭਗਵੰਤ ਮਾਨ
ਇਸ ਦਿਨ ਖੇਡੇ ਜਾਣਗੇ ਭਾਰਤ ਦੇ ਮੈਚ
- ਭਾਰਤ ਬਨਾਮ ਪਾਕਿਸਤਾਨ, 23 ਅਕਤੂਬਰ (ਮੈਲਬੌਰਨ)
- ਭਾਰਤ ਬਨਾਮ ਗਰੁੱਪ ਏ ਰਨਰ ਅਪ, 27 ਅਕਤੂਬਰ (ਸਿਡਨੀ)
- ਭਾਰਤ ਬਨਾਮ ਦੱਖਣੀ ਅਫਰੀਕਾ, 30 ਅਕਤੂਬਰ (ਪਰਥ)
- ਭਾਰਤ ਬਨਾਮ ਬੰਗਲਾਦੇਸ਼, 2 ਨਵੰਬਰ (ਐਡੀਲੇਡ)।
- ਭਾਰਤ ਬਨਾਮ ਗਰੁੱਪ ਬੀ ਜੇਤੂ, 6 ਨਵੰਬਰ (ਮੈਲਬੋਰਨ)
ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ, ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਦੋ ਕੁਆਲੀਫਾਇਰ ਟੀਮਾਂ ਦੇ ਨਾਲ ਗਰੁੱਪ-2 ਵਿੱਚ ਰੱਖਿਆ ਗਿਆ ਹੈ। ਇਸ ਟੂਰਨਾਮੈਂਟ ਵਿੱਚ ਗਰੁੱਪ-1 ਵਿੱਚ ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਅਫਗਾਨਿਸਤਾਨ ਤੇ ਗਰੁੱਪ-2 ਵਿੱਚ ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ।
ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, ਜੋ ਬਾਇਡੇਨ ਤੇ ਬੋਰਿਸ ਜਾਨਸਨ ਨੂੰ ਵੀ ਛੱਡਿਆ ਪਿੱਛੇ
ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 9 ਨਵੰਬਰ ਨੂੰ ਸਿਡਨੀ ਅਤੇ 10 ਨਵੰਬਰ ਨੂੰ ਐਡੀਲੇਡ ਵਿੱਚ ਖੇਡੇ ਜਾਣਗੇ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 13 ਨਵੰਬਰ (ਐਤਵਾਰ) ਨੂੰ ਖੇਡਿਆ ਜਾਵੇਗਾ । ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ। ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਹੋਏ ਟੀ-20 ਵਿਸ਼ਵ ਕੱਪ ਦਾ ਆਯੋਜਕ ਭਾਰਤ ਸੀ ਪਰ ਇਹ ਵਿਸ਼ਵ ਕੱਪ UAE ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਚੈਂਪੀਅਨ ਬਣਿਆ ਸੀ ।
ਵੀਡੀਓ ਲਈ ਕਲਿੱਕ ਕਰੋ -: