ਇੰਡੀਅਨ ਪ੍ਰੀਮੀਅਰ ਲੀਗ (IPL 2022) ਮੈਗਾ ਨਿਲਾਮੀ ਤੋਂ ਪਹਿਲਾਂ, ਹੁਣ ਸਾਰੀਆਂ ਟੀਮਾਂ ਨੇ ਆਪਣੇ ਰੀਟੇਨ ਕੀਤੇ ਅਤੇ ਡਰਾਫਟ ਵਿੱਚ ਸ਼ਾਮਿਲ ਖਿਡਾਰੀਆਂ ਦੇ ਨਾਮ ਜਾਰੀ ਕਰ ਕੀਤੇ ਹਨ।
ਆਈਪੀਐਲ ਦੀਆਂ ਪੁਰਾਣੀਆਂ ਟੀਮਾਂ ਨੇ ਜਿੱਥੇ 30 ਨਵੰਬਰ ਨੂੰ ਆਪਣੇ ਰੀਟੇਨ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਸੀ, ਉੱਥੇ ਹੀ 2 ਨਵੀਆਂ ਟੀਮਾਂ ਨੇ ਆਪਣੇ ਡਰਾਫਟ ਵਿੱਚ ਸ਼ਾਮਿਲ 3 ਖਿਡਾਰੀਆਂ ਦੇ ਨਾਲ-ਨਾਲ ਅਗਲੇ ਸੀਜ਼ਨ ਦੇ ਕਪਤਾਨਾਂ ਦਾ ਐਲਾਨ ਕਰ ਦਿੱਤਾ ਹੈ। ਅਹਿਮਦਾਬਾਦ ਨੇ ਆਪਣੇ ਡਰਾਫਟ ਵਿੱਚ ਹਾਰਦਿਕ ਪਾਂਡਿਆ, ਰਾਸ਼ਿਦ ਖਾਨ ਅਤੇ ਸ਼ੁਭਮਨ ਗਿੱਲ ਨੂੰ ਸ਼ਾਮਿਲ ਕੀਤਾ ਹੈ।
ਦੂਜੀ ਨਵੀਂ ਆਈਪੀਐਲ ਟੀਮ ਲਖਨਊ ਨੇ ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੇ ਨਾਲ ਮਾਰਕਸ ਸਟੋਇਨਿਸ ਅਤੇ ਰਵੀ ਬਿਸ਼ਨੋਈ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਲਖਨਊ ਦੀ ਟੀਮ ਕਪਤਾਨ ਕੇਐੱਲ ਰਾਹੁਲ ਨੂੰ 17 ਕਰੋੜ ਰੁਪਏ, ਮਾਰਕਸ ਸਟੋਇਨਿਸ ਨੂੰ 9 ਕਰੋੜ ਅਤੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ 4 ਕਰੋੜ ਰੁਪਏ ਦੇਵੇਗੀ। ਅਹਿਮਦਾਬਾਦ ਹਾਰਦਿਕ ਪਾਂਡਿਆ ਨੂੰ 15 ਕਰੋੜ, ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ 15 ਕਰੋੜ ਅਤੇ ਸ਼ੁਭਮਨ ਗਿੱਲ ਨੂੰ 8 ਕਰੋੜ ਰੁਪਏ ਦੇਵੇਗੀ।
ਕੁੱਝ ਖਿਡਾਰੀ IPL 2022 ਤੋਂ ਪਹਿਲਾਂ ਹੀ ਮਾਲਾਮਾਲ ਹੁੰਦੇ ਨਜ਼ਰ ਆ ਰਹੇ ਹਨ। ਚੇਨਈ ਨੇ ਰਵਿੰਦਰ ਜਡੇਜਾ ਨੂੰ ਨੰਬਰ ਇੱਕ ਖਿਡਾਰੀ ਦੇ ਰੂਪ ਵਿੱਚ ਬਰਕਰਾਰ ਰੱਖਿਆ ਅਤੇ ਚੇਨਈ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸਭ ਤੋਂ ਵੱਧ 16 ਕਰੋੜ ਰੁਪਏ ਦੇਵੇਗੀ, ਇਸ ਤੋਂ ਪਹਿਲਾਂ ਜਡੇਜਾ ਦੀ ਤਨਖਾਹ 7 ਕਰੋੜ ਸੀ। ਜਡੇਜਾ ਤੋਂ ਇਲਾਵਾ ਨੌਜਵਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (16 ਕਰੋੜ), ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (12 ਕਰੋੜ), ਪਿਛਲੇ ਸੀਜ਼ਨ ਸ਼ਾਨਦਾਰ ਖੇਡ ਦਿਖਾਉਣ ਵਾਲੇ ਰਿਤੂਰਾਜ ਗਾਇਕਵਾੜ (6 ਕਰੋੜ), ਵੈਂਕਟੇਸ਼ ਅਈਅਰ (8 ਕਰੋੜ), ਯਸ਼ਸਵੀ ਜੈਸਵਾਲ (4 ਕਰੋੜ)। ਹੈਦਰਾਬਾਦ ਲਈ ਖੇਡਣ ਵਾਲੇ ਅਬਦੁਲ ਸਮਦ (4 ਕਰੋੜ) ਅਤੇ ਉਮਰਾਨ ਮਲਿਕ (4 ਕਰੋੜ) ਨੂੰ ਕਾਫੀ ਫਾਇਦਾ ਹੋਇਆ ਹੈ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦਾ ਕਾਰਨਾਮਾ, ਬਜ਼ੁਰਗ ਔਰਤ ਦੇ ਦੋ ਕਮਰਿਆਂ ਵਾਲੇ ਘਰ ਦਾ ਬਿਜਲੀ ਬਿੱਲ ਆਇਆ 86 ਲੱਖ ਰੁਪਏ
ਇਨ੍ਹਾਂ ਤੋਂ ਇਲਾਵਾ ਲਖਨਊ ਦੇ ਕਪਤਾਨ ਦੀ ਤਨਖਾਹ ਵੀ ਵਧੀ ਹੈ। ਰਾਹੁਲ ਨੂੰ ਪੰਜਾਬ ਨੇ 2018 ਦੀ ਨਿਲਾਮੀ ‘ਚ 11 ਕਰੋੜ ‘ਚ ਖਰੀਦਿਆ ਸੀ, ਜੋ ਹੁਣ ਵੱਧ ਕੇ 17 ਕਰੋੜ ਹੋ ਗਿਆ ਹੈ। ਇਸ ਦੇ ਨਾਲ ਹੀ ਅਹਿਮਦਾਬਾਦ ਦੀ ਤਰਫ ਤੋਂ ਹਾਰਦਿਕ ਅਤੇ ਰਾਸ਼ਿਦ ਖਾਨ ਦੀ ਵੀ ਤਨਖਾਹ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕਈ ਅਜਿਹੇ ਖਿਡਾਰੀ ਹੁਣ ਨਿਲਾਮੀ ‘ਚ ਜਾਣਗੇ ਜੋ ਆਪਣੀ ਪੁਰਾਣੀ ਤਨਖਾਹ ਤੋਂ ਜ਼ਿਆਦਾ ਤਨਖਾਹ ‘ਤੇ ਕਿਸੇ ਟੀਮ ‘ਚ ਸ਼ਾਮਿਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: