ਜਦੋਂ ਬਰਫਬਾਰੀ ਤੇ ਮੀਂਹ ਰੁਕਾਵਟ ਬਣੀ ਅਤੇ ਸੜਕ ਬੰਦ ਹੋ ਗਈ ਤਾਂ ਲਾੜਾ ਜੇਸੀਬੀ ਮਸ਼ੀਨ ਲੈ ਕੇ ਲਾੜੀ ਨੂੰ ਲੈਣ ਪੁੱਜ ਗਿਆ। ਸਹੁਰੇ ਘਰ ਵਿਚ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਤੇ ਦੁਲਹਨ ਲੈ ਕੇ ਵਾਪਸ ਘਰ ਪੁੱਜਾ। ਇਹ ਕੋਈ ਫਿਲਮੀ ਕਹਾਣੀ ਨਹੀਂ ਸਗੋਂ ਗਿਰੀਪਾਰ ਖੇਤਰ ਦੇ ਪਿੰਡ ਸੰਘਰਾ ਵਿਚ ਐਤਵਾਰ ਨੂੰ ਹੋਇਆ ਇਕ ਵਿਆਹ ਦਾ ਨਜ਼ਾਰਾ ਹੈ। ਐਤਵਾਰ ਸਵੇਰੇ ਸੰਘਰਾ ਤੋਂ ਰਤਵਾ ਪਿੰਡ ਲਈ ਬਾਰਾਤ ਰਵਾਨਾ ਹੋਈ। ਭਾਰੀ ਬਰਫਬਾਰੀ ਕਾਰਨ ਬਾਰਾਤ ਡਲਯਾਣੂ ਤੱਕ ਹੀ ਜਾ ਸਕੀ। ਅੱਗ ਸੜਕ ਬੰਦ ਸੀ ਤੇ ਅਜਿਹੇ ਵਿਚ ਅੱਗੇ ਜਾਣਾ ਅਸੰਭਵ ਸੀ।
ਦੁਲਹੇ ਦੇ ਪਿਤਾ ਨੇ ਅੱਗੇ ਜਾਣ ਲਈ ਜੇਸੀਬੀ ਮਸ਼ੀਨ ਦਾ ਇੰਤਜ਼ਾਮ ਕੀਤਾ ਜਿਸ ਵਿਚ ਦੁਲਹਾ ਵਿਜੇ ਪ੍ਰਕਾਸ਼, ਭਾਈ ਸੁਰਿੰਦਰ, ਪਿਤਾ ਜਗਤ ਸਿੰਘ, ਭਾਗਚੰਦ ਤੇ ਫੋਟੋਗ੍ਰਾਫਰ ਨੂੰ ਬਿਠਾ ਕੇ 30 ਕਿਲੋਮੀਟਰ ਸਫਰ ਤੈਅ ਕਰਕੇ ਰਤਵਾ ਪਿੰਡ ਪੁੱਜੇ। ਉਥੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਤੇ ਗਰ ਵਾਪਸ ਪਰਤੇ।
ਇਸੇ ਤਰ੍ਹਾਂ ਗਿਰੀਪਾਰ ਖੇਤਰ ਦੇ ਗਤਾਧਾਰ ਪਿੰਡ ਵਿਚ ਵੀ ਮੀਂਹ ਤੇ ਬਰਫਬਾਰੀ ਨਾਲ ਸੜਕ ਬੰਦ ਹੋਣ ਕਾਰਨ ਇਕ ਦੁਲਹੇ ਨੂੰ ਲਗਭਗ 100 ਕਿਲੋਮੀਟਰ ਦਾ ਵਾਧੂ ਸਫਰ ਆਪਣੀ ਦੁਲਹਨ ਤੱਕ ਪਹੁੰਚਣ ਲਈ ਤੈਅ ਕਰਨਾ ਪਿਆ। ਜੇਕਰ ਰਸਤਾ ਬੰਦ ਨਾ ਹੁੰਦਾ ਤਾਂ ਇਹ ਦੂਸਰੀ ਸਿਰਫ 40 ਕਿਲੋਮੀਟਰ ਹੀ ਸੀ।
ਗਤਾਧਾਰ ਪਿੰਡ ਤੋਂ ਐਤਵਾਰ ਨੂੰ ਦੁਲਹਾ ਰਾਮਲਾ, ਭਰਾ ਵੀਰੇਂਦਰ, ਮਾਮਾ ਗੋਪਾਲ ਸਿੰਘ ਬਾਰਾਤ ਲੈ ਕੇ ਦੁਲਹਨ ਲੈਣ ਲਗਭਗ 100 ਕਿਲੋਮੀਟਰ ਵਾਧੂ ਸਫਰ ਤੈਅ ਕਰਕੇ ਉਪ ਮੰਡਲ ਸੰਘਰਾ ਦੇ ਪਿੰਡ ਡੂੰਗੀ ਪੁੱਜੇ। ਹਾਲਾਂਕਿ ਬਾਰਾਤ ਦੇ ਮਹੂਰਤ ਦੇ ਹਿਸਾਬ ਨਾਲ ਸਵੇਰੇ 8 ਵਜੇ ਦੇ ਟਾਈਮ ਉਤੇ ਪਹੁੰਚਣਾ ਸੀ ਪਰ ਗਤਾਧਾਰ ਸੰਘਰਾ ਰਸਤੇ ‘ਤੇ ਬਰਫਬਾਰੀ ਕਾਰਨ ਉਨ੍ਹਾਂ ਨੂੰ ਵਾਇਆ ਸ਼ਿਲਾਈ, ਪਾਉਂਟਾ ਸਾਹਿਬ ਦਾ ਰਸਤਾ ਚੁਣਨਾ ਪਿਆ।
ਇਸ ਵਿਚ ਵੀ ਕਈ ਥਾਂ ਪੈਦਲ ਚੱਲਣਾ ਤੇ ਗੱਡੀਆਂ ਨੂੰ ਬਦਲਣਾ ਪਿਆ। ਜੋ ਸਫਰ ਦੋ ਘੰਟੇ ਵਿਚ ਤੈਅ ਕਰਨਾ ਸੀ, ਉਹ ਰਸਤਾ ਬੰਦ ਹੋਣ ਕਾਰਨ ਲਗਭਗ 12 ਘੰਟਿਆਂ ਵਿਚ ਪੂਰਾ ਹੋਇਆ।
ਵੀਡੀਓ ਲਈ ਕਲਿੱਕ ਕਰੋ -: