ਗਣਤੰਤਰ ਦਿਵਸ ਮੌਕੇ ਇੰਡੋ-ਤਿੱਬਤੀਅਨ ਬਾਰਡਰ ਫੋਰਸ (ITBP) ਦੇ ਜਵਾਨਾਂ ਨੇ ਦੇਸ਼ ਨੂੰ ਸਮਰਪਿਤ ਇੱਕ ਗੀਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ITBP ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ਵਿੱਚ, ITBP ਦੇ ਦੋ ਜਵਾਨ ਦੇਸ਼ ਭਗਤੀ ਦੇ ਗੀਤ .. ‘ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ‘ਤੇ ਸ਼ਾਨਦਾਰ ਪਰਫਾਰਮੈਂਸ ਦੇ ਰਹੇ ਹਨ। ਵੀਡੀਓ ‘ਚ ਇਹ ਗੀਤ ਗਾਉਂਦੇ ਨਜ਼ਰ ਆ ਰਹੇ ਕਾਂਸਟੇਬਲ ਦਾ ਨਾਂ ਵਿਕਰਮ ਜੀਤ ਸਿੰਘ ਹੈ। ਇਨ੍ਹਾਂ ਜਵਾਨਾਂ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਇਹ ਗੀਤ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਖੂਬਸੂਰਤ ਪੇਸ਼ਕਾਰੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਸਰਕਾਰ ਵੱਲੋਂ ਆਜ਼ਾਦ ਪਦਮ ਭੂਸ਼ਣ ਨਾਲ ਸਨਮਾਨਿਤ, ਕਾਂਗਰਸ ‘ਚ ਮਚੀ ਹਲਚਲ
1962 ਵਿੱਚ ਭਾਰਤ-ਚੀਨ ਜੰਗ ਤੋਂ ਬਾਅਦ 1964 ਵਿੱਚ ਰਿਲੀਜ਼ ਹੋਈ ਫਿਲਮ ਹਕੀਕਤ ਦੇ ਇਸ ਗੀਤ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਹੀ ਕਾਰਨ ਹੈ ਕਿ ਦੇਸ਼ ਭਗਤੀ ਨਾਲ ਭਰਪੂਰ ਇਸ ਗੀਤ ਨੂੰ ਹੁਣ ਤੱਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮਸ਼ਹੂਰ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਕੈਫੀ ਆਜ਼ਮੀ ਨੇ ਲਿਖੇ ਹਨ। ਇਸ ਦੇ ਨਾਲ ਹੀ ਇਸ ਗੀਤ ਨੂੰ ਮੁਹੰਮਦ ਰਫੀ ਨੇ ਆਪਣੀ ਆਵਾਜ਼ ਨਾਲ ਸਜਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: