ਮੋਰੱਕੋ ਵਿੱਚ ਇੱਕ ਪੰਜ ਸਾਲਾਂ ਬੱਚੇ ਦੀ ਮੌਤ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਇਹ ਬੱਚਾ ਚਾਰ ਦਿਨਾਂ ਤੋਂ ਖੂਹ ਵਿੱਚ ਫਸਿਆ ਹੋਇਆ ਸੀ। ਉਸ ਨੂੰ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਖੂਹ ਵਿੱਚੋਂ ਕੱਢੇ ਜਾਣ ਤੋਂ ਤੁਰੰਤ ਬਾਅਦ ਇੱਕ ਸ਼ਾਹੀ ਬਿਆਨ ਨੇ ਉਸਦੀ ਮੌਤ ਦਾ ਐਲਾਨ ਕੀਤੀ।
ਰਿਆਨ ਦੇ ਖੂਹ ‘ਚ ਡਿੱਗਣ ਦੀ ਖਬਰ ਪੂਰੇ ਦੇਸ਼ ‘ਚ ਚਰਚਾ ‘ਚ ਸੀ। ਖੂਹ ‘ਤੇ ਸੈਂਕੜੇ ਲੋਕ ਇਕੱਠੇ ਹੋ ਗਏ ਸਨ। ਉਹ ਖੂਹ ਦੇ ਤੰਗ ਰਸਤੇ ਤੋਂ 32 ਮੀਟਰ (104 ਫੁੱਟ) ਹੇਠਾਂ ਡਿੱਗ ਗਿਆ ਸੀ। ਜ਼ਮੀਨ ਖਿਸਕਣ ਦੇ ਖਤਰੇ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆ ਰਹੀ ਸੀ।
ਬਚਾਅ ਕਰਮੀਆਂ ਨੇ ਅਖੀਰ ਸ਼ਨੀਵਾਰ ਸ਼ਾਮ ਨੂੰ ਲੜਕੇ ਨੂੰ ਖੂਹ ‘ਚੋਂ ਬਾਹਰ ਕੱਢ ਲਿਆ। ਉਸ ਸਮੇਂ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਦੇਸ਼-ਵਿਦੇਸ਼ ‘ਚ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਹੈਸ਼ਟੈਗ #SaveRayan ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਪਰ ਕੁਝ ਹੀ ਮਿੰਟਾਂ ਬਾਅਦ ਬਿਆਨ ਦਿੱਤਾ ਗਿਆ ਕਿ ਰਿਆਨ ਦੀ ਮੌਤ ਹੋ ਗਈ ਹੈ। ਟਵਿੱਟਰ ਯੂਜ਼ਰਸ ਨੇ ਫਿਰ ਉਸੇ ਹੈਸ਼ਟੈਗ ਦੀ ਵਰਤੋਂ ਕਰਦਿਆਂ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਦੁੱਖ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ।
ਖੁਦ ਮੋਰੱਕੋ ਦੇ ਰਾਜਾ ਨੂੰ ਵੀ ਬੱਚੇ ਦੀ ਮੌਤ ਦਾ ਬਹੁਤ ਦੁੱਖ ਲੱਗਾ ਹੈ। ਸ਼ਾਹੀ ਮਹੱਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੁਖਦਾਈ ਹਾਦਸੇ ਤੋਂ ਬਾਅਦ ਲੜਕੇ ਦੇ ਮਾਤਾ-ਪਿਤਾ ਨੂੰ ਮਹਾਰਾਜਾ ਮੁਹੰਮਦ VI ਨੇ ਮਹੱਲ ਵਿੱਚ ਬੁਲਾਇਆ। ਰਾਜੇ ਨੇ ਬੱਚੇ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਹਾਦਸੇ ਦੇ ਸਮੇਂ ਰਿਆਨ ਦੇ ਪਿਤਾ ਖੂਹ ਦੀ ਮੁਰੰਮਤ ਕਰ ਰਹੇ ਸਨ। ਇਸ ਦੌਰਾਨ ਉਸ ਦਾ ਲੜਕਾ ਸ਼ਾਫਟ ਤੋਂ ਹੇਠਾਂ ਡਿੱਗ ਗਿਆ।
ਜਿਵੇਂ ਹੀ ਇਹ ਖ਼ਬਰ ਫੈਲੀ ਕਿ ਬੱਚਾ ਖੂਹ ਵਿੱਚ ਡਿੱਗ ਗਿਆ, ਮੋਰੱਕੋ ਦੇ ਸਿਵਲ ਡਿਫੈਂਸ ਦੇ ਡਾਇਰੈਕਟੋਰੇਟ ਦੀ ਅਗਵਾਈ ਵਿੱਚ ਇੱਕ ਬਚਾਅ ਕਾਰਜ ਮੰਗਲਵਾਰ ਸ਼ਾਮ ਨੂੰ ਛੋਟੇ ਉੱਤਰੀ ਕਸਬੇ ਤਾਮੋਰੋਟ ਵਿੱਚ ਸ਼ੁਰੂ ਹੋਇਆ, ਜੋ ਕਿ ਸ਼ੇਫਚੌਏਨ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਹੈ। ਵੀਰਵਾਰ ਨੂੰ ਇੱਕ ਕੈਮਰਾ ਖੂਹ ਵਿੱਚ ਉਤਾਰਿਆ ਗਿਆ। ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਬੱਚਾ ਜ਼ਿੰਦਾ ਅਤੇ ਹੋਸ਼ ਵਿਚ ਸੀ, ਪਰ ਉਦੋਂ ਤੋਂ ਉਸ ਦੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਬਚਾਅ ਕਰਮੀਆਂ ਨੇ ਬੱਚੇ ਨੂੰ ਆਕਸੀਜਨ, ਭੋਜਨ ਅਤੇ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਪੱਸ਼ਟ ਨਹੀਂ ਸੀ ਕਿ ਉਹ ਇਨ੍ਹਾਂ ਦੀ ਵਰਤੋਂ ਕਰ ਪਾਏਗਾ ਜਾਂ ਨਹੀਂ। ਪਥਰੀਲੀ ਅਤੇ ਰੇਤਲੀ ਮਿੱਟੀ ਦੇ ਮਿਸ਼ਰਣ ਕਾਰਨ, ਬਚਾਅ ਟੀਮ ਨੇ ਪਾਣੀ ਦੇ ਖੂਹ ਦੀ ਤੰਗ ਸ਼ਾਫਟ ਨੂੰ ਖੋਲ੍ਹਣਾ ਬਹੁਤ ਖਤਰਨਾਕ ਸਮਝਿਆ। ਇਸ ਦੀ ਬਜਾਏ ਖੂਹ ਦੇ ਕੋਲ ਇੱਕ ਵੱਡੇ ਟੋਏ ਦੀ ਖੁਦਾਈ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ ਸੀ। ਬਚਾਅ ਦਲ ਨੇ ਲੜਕੇ ਤੱਕ ਪਹੁੰਚਣ ਲਈ ਖੂਹ ਦੇ ਕੋਲ ਖੋਦਣਾ ਸ਼ੁਰੂ ਕਰ ਦਿੱਤਾ। ਚੌਵੀ ਘੰਟੇ ਕੰਮ ਕੀਤਾ ਗਿਆ।
ਚਾਲਕ ਦਲ ਨੂੰ ਇਹ ਜਾਂਚ ਕਰਨ ਦੀ ਇਜਾਜ਼ਤ ਦੇਣ ਲਈ ਕਾਰਵਾਈ ਨੂੰ ਕਈ ਵਾਰ ਰੋਕਣਾ ਪਿਆ ਕਿ ਪਹਾੜੀ ਢਹਿਣ ਤੋਂ ਸੁਰੱਖਿਅਤ ਹੈ ਤੇ ਕਿਤੇ ਮਿੱਟੀ ਖੂਹ ਵਿੱਚ ਤਾਂ ਨਹੀਂ ਜਾ ਰਹੀ। ਇਸ ਆਪ੍ਰੇਸ਼ਨ ਨੂੰ ਵੇਖਣ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਧਾਰਮਿਕ ਗੀਤ ਗਾਏ, ਅਰਦਾਸਾਂ ਕੀਤੀਆਂ ਗਈਆਂ, ਕਈਆਂ ਨੇ ਤਾਂ ਸਾਈਟ ‘ਤੇ ਡੇਰਾ ਵੀ ਲਾ ਲਿਆ ਸੀ।