lata mangeshkar last days : ਸੂਰਾਂ ਦੀ ਸਰਤਾਜ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 8 ਜਨਵਰੀ ਨੂੰ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ‘ਚ ਕਾਫੀ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਿਸ ਤੋਂ ਬਾਅਦ ਐਤਵਾਰ ਸਵੇਰੇ ਲਤਾ ਮੰਗੇਸ਼ਕਰ ਦਾ ਦਿਹਾਂਤ ਹੋ ਗਿਆ। ਇੰਡਸਟਰੀ ਵਿੱਚ 30,000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਲਤਾ ਮੰਗੇਸ਼ਕਰ ਅੱਜ ਲੋਕਾਂ ਦੀ ਪਸੰਦੀਦਾ ਗਾਇਕਾ ਵਿੱਚੋਂ ਇੱਕ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਦਾ ਜਾਦੂ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ।
ਦਸ ਦੇਈਏ ਕਿ ਲਤਾ ਮੰਗੇਸ਼ਕਰ ਨੇ ਆਪਣੇ ਆਖਰੀ ਦਿਨ ਹਸਪਤਾਲ ਵਿੱਚ ਗੀਤ ਸੁਣ ਕੇ ਬਿਤਾਏ। ਵੌਇਸਓਵਰ ਕਲਾਕਾਰ ਹਰੀਸ਼ ਭੀਮਾਨੀ ਨੇ ਦਸਿਆ ਕਿ ਮੌਤ ਤੋਂ ਦੋ ਦਿਨ ਪਹਿਲਾਂ ਜਦੋਂ ਉਨ੍ਹਾਂ ਦੀ ਹਾਲਤ ਠੀਕ ਸੀ ਤਾਂ ਉਨ੍ਹਾਂ ਨੇ ਹੈਡਫੋਨ ਮੰਗਾਏ ਸੀ। ਉਹ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਦੇ ਗੀਤ ਸੁਣਦੇ ਸੀ ‘ਤੇ ਉਸਨੂੰ ਗਾਉਣ ਦੀ ਕੋਸ਼ਿਸ਼ ਵੀ ਕਰਦੇ ਸੀ। ਉਨ੍ਹਾਂ ਦਸਿਆ ਕਿ ਲਤਾ ਮੰਗੇਸ਼ਕਰ ਨੂੰ ਮਾਸਕ ਹਟਾਉਣ ਲਈ ਮਨਾ ਕੀਤਾ ਗਿਆ ਸੀ ਪਰ ਫਿਰ ਵੀ ਉਹ ਮਾਸਕ ਹਟਾਕੇ ਗਾਉਂਦੇ ਸਨ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਸਿਆ ਕਿ ਉਹ ਕਦੀ ਵੀ ਆਪਣੇ ਗਾਣੇ ਨਹੀਂ ਸੁਣਦੇ ਸੀ ਕਿਉਂਕਿ ਉਨ੍ਹਾਂ ਨੂੰ ਆਪਣਾ ਗਾਣਾ ਸੁਣਨ ਵਿੱਚ ਡਰ ਲਗਦਾ ਸੀ। ਲਤਾ ਮੰਗੇਸ਼ਕਰ ਨੂੰ ਲਗਦਾ ਸੀ ਕਿ ਉਹ ਆਪਣੇ ਗਾਣੇ ਹੋਰ ਵਧਿਆ ਗਾ ਸਕਦੇ ਸੀ। ਦਸ ਦੇਈਏ ਕਿ ਲਤਾ ਮੰਗੇਸ਼ਕਰ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦੇ ਸੀ ‘ਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸੀ। ਉਹ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ ਤਾਂ ਉਹ ਸਿਰਫ 13 ਸਾਲ ਦੇ ਸੀ। ਲਤਾ ਜੀ ਆਪਣੇ ਆਖਰੀ ਦਿਨਾਂ ਵਿੱਚ ਵੀ ਆਪਣੇ ਪਿਤਾ ਨੂੰ ਬਹੁਤ ਯਾਦ ਕਰਦੇ ਸੀ।
ਇਹ ਵੀ ਦੇਖੋ : ਜੇਲ੍ਹ ਤੋਂ ਬਾਹਰ ਆਏ Ram Rahim, ਸੁਣੋ ਕਿਸ ਨੂੰ ਕਰਨਗੇ ਵਿਧਾਨ ਸਭਾ ਚੋਣਾਂ ਚ ਸਪੋਰਟ