newlyweds karishma and varun : ਟੀਵੀ ਦੀ ਨਾਗਿਨ ਕਰਿਸ਼ਮਾ ਤੰਨਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਵਿਆਹ ਤੋਂ ਬਾਅਦ, ਪਿਛਲੇ ਦਿਨੀਂ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਇੱਕ ਰਵਾਇਤੀ ਗ੍ਰਹਿ ਪ੍ਰਵੇਸ਼ ਸਮਾਰੋਹ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ। ਕਰਿਸ਼ਮਾ ਤੰਨਾ ਦਾ ਉਨ੍ਹਾਂ ਦੇ ਸਹੁਰੇ ਘਰ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਕਰਿਸ਼ਮਾ ਤੰਨਾ ਘਰ ਦੀ ਐਂਟਰੀ ਦੀ ਰਸਮ ਅਦਾ ਕਰਦੀ ਨਜ਼ਰ ਆਈ।

ਕਰਿਸ਼ਮਾ ਤੰਨਾ ਨੇ ਕਾਂਜੀਵਰਮ ਸਾੜੀ ਪਾ ਕੇ ਆਪਣੇ ਸਹੁਰੇ ਘਰ ਵਿੱਚ ਕਦਮ ਰੱਖਿਆ। ਸਾੜ੍ਹੀ ਦੇ ਨਾਲ-ਨਾਲ ਕਰਿਸ਼ਮਾ ਤੰਨਾ ਨੇ ਸਾਊਥ ਸਟਾਈਲ ਦੇ ਸੋਨੇ ਦੇ ਗਹਿਣੇ ਵੀ ਪਾਏ ਸਨ। ਕਰਿਸ਼ਮਾ ਤੰਨਾ ਦੇ ਘਰ ‘ਚ ਐਂਟਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕਰਿਸ਼ਮਾ ਤੰਨਾ ਆਪਣੇ ਪੈਰਾਂ ਤੋਂ ਕਲਸ਼ ਸੁੱਟਦੀ ਨਜ਼ਰ ਆ ਰਹੀ ਹੈ। ਕਰਿਸ਼ਮਾ ਤੰਨਾ ਦੀ ਸੱਸ ਘਰ ‘ਚ ਦਾਖਲ ਹੁੰਦੇ ਹੀ ਉਨ੍ਹਾਂ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ।
ਕਰਿਸ਼ਮਾ ਤੰਨਾ ਨੇ ਸਹੁਰੇ ਘਰ ਜਾਂਦੇ ਹੀ ਆਪਣਾ ਸ਼ਾਨਦਾਰ ਫੋਟੋਸ਼ੂਟ ਕਰਵਾਇਆ। ਤਸਵੀਰਾਂ ‘ਚ ਕਰਿਸ਼ਮਾ ਤੰਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦਸ ਦੇਈਏ ਕਿ ਘਰ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਕਰਿਸ਼ਮਾ ਤੰਨਾ ਨੇ ਆਪਣੀ ਪਹਿਲੀ ਰਸੋਈ ਦੀ ਰਸਮ ਵੀ ਨਿਭਾਈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਤੇ ਲਿਖਿਆ “ਪਹਿਲੀ ਰਸੋਈ ,ਕੁਝ ਮਿੱਠਾ ਹੋ ਜਾਏ”। ਇਸ ਪੋਸਟ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ।






















