ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੇ ਉਚਾਈ ਵਾਲੇ ਹਿੱਸੇ ਵਿੱਚ ਬਰਫ਼ ਖਿਸਕਣ ਨਾਲ ਲਾਪਤਾ ਹੋਏ ਭਾਰਤੀ ਫੌਜ ਦੇ ਸਾਰੇ ਸੱਤ ਜਵਾਨ ਸ਼ਹੀਦ ਹੋ ਗਏ ਸਨ, ਇਨ੍ਹਾਂ ਵਿੱਚ ਸਿੱਖ ਜਵਾਨ ਗੁਰਬਾਜ ਸਿੰਘ ਵੀ ਸ਼ਾਮਲ ਸੀ। ਮਾਵਾਂ ਦੇ ਇਨ੍ਹਾਂ ਸਪੂਤਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟ ਕੀਤਾ।
ਸ਼ਹੀਦ ਜਵਾਨਾਂ ਆਰ.ਐੱਫ.ਐਨ. ਜੁਗਲ ਕਿਸ਼ੋਰ, ਆਰ.ਐੱਫ.ਐਨ. ਅਰੁਣ ਕਟਲ, ਆਰ.ਐੱਫ.ਐਨ. ਅਕਸ਼ੈ ਪਠਾਨੀਆ, ਆਰ.ਐੱਫ.ਐਨ. ਵਿਸ਼ਾਲ ਸ਼ਰਮਾ, ਆਰ.ਐੱਫ.ਐਨ. ਰਾਕੇਸ਼ ਸਿੰਘ, ਆਰ.ਐੱਫ.ਐਨ. ਅੰਕੇਸ਼ ਭਾਰਦਵਾਜ ਅਤੇ ਆਰ.ਐੱਫ.ਐਨ. ਗੁਰਬਾਜ਼ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਮੇਂਗ ਸੈਕਟਰ ਵਿੱਚ ਖ਼ਰਾਬ ਮੌਸਮ ਵਿੱਚ 14500 ਫੁੱਟ ਦੀ ਬਰਫੀਲੀ ਉਚਾਈ ਵਾਲੇ ਇਲਾਕੇ ਵਿੱਚ ਬਰਫ਼ ਖਿਸਕਣ ਨਾਲ ਫੌਜ ਦੇ ਜਵਾਨਾਂ ਦਾ ਇਹ ਸਰਵਉੱਚ ਬਲਿਦਾਨ ਹੈ।
ਕਾਮੇਂਗ ਸੈਕਟਰ ਦੇ ਇਸ ਇਲਾਕੇ ਵਿੱਚ ਬਰਫ਼ ਖਿਸਕਨ ਨਾਲ 6 ਫਰਵਰੀ ਨੂੰ ਭਾਰਤੀ ਫੌਜ ਦੇ ਸੱਤ ਜਵਾਨ ਫਸ ਗਏ ਸਨ। ਉਸੇ ਦਿਨ ਤੋਂ ਫਸੇ ਹੋਏ ਜਵਾਨਾਂ ਦਾ ਪਤਾ ਲਗਾਉਣ ਲਈ ਭਾਲ ਅਤੇ ਬਚਾਅ ਕਾਰਜ ਜਾਰੀ ਸੀ। ਬੀਤੇ ਦਿਨ ਭਾਰਤੀ ਫੌਜ ਨੇ ਪੁਸ਼ਟੀ ਕੀਤੀ ਕਿ ਜਵਾਨ ਸ਼ਹੀਦ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਸਾਲ 2020 ਵਿੱਚ ਵੀ ਸਿੱਕਿਮ ਵਿੱਚ ਬਰਫ਼ ਖਿਸਕਨ ਨਾਲ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।