KRK on Hijab Controversy: ਕਰਨਾਟਕ ਦੇ ਇੱਕ ਕਾਲਜ ਵਿੱਚ ਹਿਜਾਬ ਨੂੰ ਲੈ ਕੇ ਹੋਏ ਵਿਵਾਦ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਬਾਲੀਵੁੱਡ ‘ਚ ਵੀ ਹਿਜਾਬ ਦਾ ਵਿਵਾਦ ਗੂੰਜ ਰਿਹਾ ਹੈ। ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਕਮਾਲ ਰਾਸ਼ਿਦ ਖਾਨ (ਕੇਆਰਕੇ) ਨੇ ਹਿਜਾਬ ਵਿਵਾਦ ‘ਤੇ ਆਪਣੀ ਰਾਏ ਦਿੱਤੀ ਹੈ।
ਕੇਆਰਕੇ ਨੇ ਟਵੀਟ ਕੀਤਾ ਅਤੇ ਲਿਖਿਆ- ਮੇਰੀ ਪਤਨੀ ਅਤੇ ਬੇਟੀ ਹਿਜਾਬ ਜਾਂ ਬੁਰਕਾ ਨਹੀਂ ਪਹਿਨਦੀਆਂ ਹਨ। ਮੇਰਾ ਮੰਨਣਾ ਹੈ ਕਿ ਕੁੜੀਆਂ ਨੂੰ ਸਕੂਲ ਅਤੇ ਕਾਲਜ ਵਿੱਚ ਬੁਰਕਾ ਨਹੀਂ ਪਾਉਣਾ ਚਾਹੀਦਾ। ਪਰ ਫਿਰ ਵੀ ਇਹ ਕੁੜੀਆਂ ਦੀ ਪਸੰਦ ਹੋਣੀ ਚਾਹੀਦੀ ਹੈ, ਉਹ ਜੋ ਵੀ ਪਹਿਨਣਾ ਚਾਹੁੰਦੀਆਂ ਹਨ। ਭੋਜਨ ਅਤੇ ਕੱਪੜਿਆਂ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਕੇਆਰਕੇ ਦੀ ਇਸ ਪ੍ਰਤੀਕਿਰਿਆ ਨੂੰ ਲੋਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਪਹਿਲਾਂ ਜਾਵੇਦ ਅਖਤਰ ਨੇ ਟਵੀਟ ਕਰਕੇ ਹਿਜਾਬ ਵਿਵਾਦ ‘ਤੇ ਆਪਣਾ ਜਵਾਬ ਦਿੱਤਾ ਸੀ। ਉਸ ਨੇ ਵਾਇਰਲ ਵੀਡੀਓ ‘ਚ ਬੁਰਕਾ ਪਹਿਨਣ ਵਾਲੀ ਲੜਕੀ ਨੂੰ ਧਮਕੀ ਦੇਣ ਵਾਲੇ ਲੋਕਾਂ ਦੀ ਮਰਦਾਨਗੀ ‘ਤੇ ਸਵਾਲ ਚੁੱਕੇ ਸਨ।
ਜਾਵੇਦ ਅਖਤਰ ਨੇ ਲਿਖਿਆ–ਮੈਂ ਕਦੇ ਵੀ ਬੁਰਕੇ ਅਤੇ ਹਿਜਾਬ ਦੇ ਪੱਖ ਵਿੱਚ ਨਹੀਂ ਰਿਹਾ। ਮੈਂ ਅਜੇ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ। ਪਰ ਇਸ ਦੇ ਨਾਲ ਹੀ ਮੈਂ ਉਨ੍ਹਾਂ ਗੁੰਡਿਆਂ ਦੀ ਨਿੰਦਾ ਕਰਦਾ ਹਾਂ ਜੋ ਕੁੜੀਆਂ ਦੇ ਸਮੂਹ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ। ਕੀ ਇਹ ਮਰਦਾਨਗੀ ਉਹਨਾਂ ਅਨੁਸਾਰ ਹੈ? ਇਹ ਅਫਸੋਸਨਾਕ ਹੈ। ਕਈ ਬਾਲੀਵੁੱਡ ਅਤੇ ਟੀਵੀ ਸੈਲੇਬਸ ਨੇ ਹਿਜਾਬ ਵਿਵਾਦ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ‘ਚ ਦਿਵਿਆ ਅਗਰਵਾਲ, ਰਿਚਾ ਚੱਢਾ, ਸਵਰਾ ਭਾਸਕਰ, ਓਨੀਰ, ਉਰਫੀ ਜਾਵੇਦ ਵਰਗੇ ਸਿਤਾਰੇ ਸ਼ਾਮਲ ਹਨ। ਫਿਲਮ ਇੰਡਸਟਰੀ ਦੇ ਵੱਡੇ ਹਸਤੀਆਂ ਨੇ ਇਸ ਵਿਵਾਦ ‘ਤੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ। ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਲੋਕਾਂ ਨੇ ਇਸ ਨੂੰ ਲੈ ਕੇ ਬੀ-ਟਾਊਨ ਦੇ ਸੁਪਰਸਟਾਰਸ ਦੀ ਆਲੋਚਨਾ ਵੀ ਕੀਤੀ ਹੈ। ਇਹ ਦੇਖਣਾ ਹੋਵੇਗਾ ਕਿ ਸਿਆਸੀ ਬਣ ਚੁੱਕੇ ਇਸ ਮੁੱਦੇ ‘ਤੇ ਉਨ੍ਹਾਂ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਆਉਂਦੀ ਹੈ ਜਾਂ ਨਹੀਂ।