ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਡੇਰੇ ਦੀ ਸਿਆਸੀ ਵਿੰਗ ਹੁਣ ਸਰਗਰਮ ਹੋ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਵਿਚ ਵੋਟਾਂ ਤੋਂ ਠੀਕ ਦੋ ਦਿਨ ਪਹਿਲਾਂ ਡੇਰਾ ਆਪਣੇ ਪੱਤੇ ਖੋਲ੍ਹੇਗਾ ਅਤੇ ਫੈਸਲਾ ਕਰੇਗਾ ਕਿ ਕਿਸ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਨਾ ਹੈ।
ਇਹ ਵੀ ਖਬਰ ਹੈ ਕਿ ਫੈਸਲੇ ਤੋਂ ਪਹਿਲਾਂ ਸਿਆਸੀ ਵਿੰਗ ਦੇ ਅਧਿਕਾਰੀਆਂ ਦੀ ਡੇਰਾਮੁਖੀ ਨਾਲ ਬੈਠਕ ਹੋਵੇਗੀ। ਇਹ ਬੈਠਕ ਗੁਰੂਗ੍ਰਾਮ ਜਾਂ ਕਿਤੇ ਹੋਰ ਵੀ ਹੋ ਸਕਦੀ ਹੈ। ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਹਨ। ਅਜਿਹੇ ਵਿਚ ਰਾਜਨੇਤਾਵਾਂ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ ਕਿ ਡੇਰਾ ਸੱਚਾ ਸੌਦਾ ਕਿਸ ਦਾ ਸਮਰਥਨ ਕਰੇਗਾ। ਪੰਜਾਬ ਤੋਂ ਸਿਰਸਾ ਡੇਰੇ ਵਿਚ 50 ਤੋਂ ਵੱਧ ਉਮੀਦਵਾਰ ਮੱਥਾ ਟੇਕ ਚੁੱਕੇ ਹਨ। ਸੱਚਾ ਸੌਦਾ ਦੀ ਸਿਆਸੀ ਵਿੰਗ ਉਮੀਦਵਾਰਾਂ ਤੇ ਰਾਜਨੇਤਾਵਾਂ ਦੀ ਕੁੰਡਲੀ ਕੱਢ ਕੇ ਉਸ ‘ਤੇ ਮੰਥਨ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਡੇਰੇ ਪ੍ਰਤੀ ਰੁਖ ਕਿਹੋ ਜਿਹਾ ਰਿਹਾ ਹੈ।
ਗੌਰਤਲਬ ਹੈ ਕਿ ਪੰਜਾਬ ਚੋਣਾਂ ਵਿਚ ਡੇਰੇ ਦੀ ਸਿੱਧੀ ਹਿੱਸੇਦਾਰੀ ਰਹੀ ਹੈ। ਡੇਰੇ ਦਾ ਪੰਜਾਬ ਦੇ ਮਾਲਵਾ ਵਿਚ ਸਿੱਧਾ ਪ੍ਰਭਾਵ ਹੈ। ਪੰਜਾਬ ਦੇ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਅਬੋਹਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ,ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ ਵਿਚ ਡੇਰੇ ਦੇ ਸੇਵਾਦਾਰ ਕਾਫੀ ਗਿਣਤੀ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਡੇਰਾ ਸੱਚਾ ਸੌਦਾ ਵੱਲੋਂ ਸਾਲ 2006-07 ਵਿਚ ਰਾਜਨੀਤਕ ਵਿੰਗ ਦਾ ਵੱਖ ਤੋਂ ਗਠਨ ਕੀਤਾ ਗਿਆਸੀ। ਇਸ ਵਿੰਗ ਵਿਚ ਡੇਰਾ ਮੁਖੀ ਦੇ ਖਾਸ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਮੇਂ ਇਸ ਦੇ ਰਾਸ਼ਟਰੀ ਪੱਧਰ ‘ਤੇ ਚੇਅਰਮੈਨ ਰਾਮ ਸਿੰਘ ਹਨ। ਇਸ ਤੋਂ ਬਾਅਦ ਹਰੇਕ ਸੂਬੇ ਦੀ ਇੱਕ-ਇੱਕ ਰਾਜਨੀਤਕ ਵਿੰਗ ਹੈ ਜੋ ਰਾਸ਼ਟਰੀ ਪੱਧਰ ‘ਤੇ ਸਿਰਸਾ ਡੇਰਾ ਸੱਚਾ ਸੌਦਾ ਦੀ ਵਿੰਗ ਨੂੰ ਰਿਪੋਰਟ ਕਰਦੀ ਹੈ। ਰਾਜ ਪੱਧਰੀ ਵਿੰਗ ਵਿਚ 15 ਮੈਂਬਰ ਹੁੰਦੇ ਹਨ। ਰਾਜ ਪੱਧਰੀ ਵਿੰਗ ਦੀਆਂ ਬ੍ਰਾਂਚਾਂ ਜ਼ੋਨ ਤੇ ਜ਼ਿਲ੍ਹਾ ਪੱਧਰ ‘ਤੇ ਵੀ ਕੰਮ ਕਰਦੀਆਂ ਹਨ। ਬਲਾਕ ਪੱਧਰ ਨਾਮ ਚਰਚਾ ‘ਚ ਸਿੱਧਾ ਜਨਤਾ ਤੇ ਸੇਵਾਦਾਰਾਂ ਨਾਲ ਰਾਏਸ਼ੁਮਾਰੀ ਕਰਕੇ ਫੀਡਬੈਕ ਲਿਆ ਜਾਂਦਾ ਹੈ।