ਭਾਵੇਂ ਹੀ ਵਿਗਿਆਨ ਪੁਨਰ ਜਨਮ ਦੀਆਂ ਗੱਲਾਂ ਨੂੰ ਨਹੀਂ ਮੰਨਦਾ ਪਰ ਸਾਨੂੰ ਜੀਵਨ ਵਿਚ ਕਦੇ-ਕਦੇ ਕੁਝ ਅਜਿਹੀਆਂ ਅਣਸੁਲਝੀਆਂ ਕਹਾਣੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ‘ਤੇ ਨਾ ਚਾਹੁੰਦੇ ਹੋਏ ਵੀ ਵਿਸ਼ਵਾਸ ਕਰਨਾ ਪੈਂਦਾ ਹੈ। ਅਜਿਹਾ ਹੀ ਪੁਨਰਜਨਮ ਦੀ ਘਟਨਾ ਝਾਲਾਵਾੜ ਦੇ ਖਜੂਰੀ ਪਿੰਡ ਤੋਂ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਦੇ 3 ਸਾਲ ਦੇ ਬੇਟੇ ਮੋਹਿਤ ਨੇ ਆਪਣਾ ਨਾਂ ਤੋਰਣ ਦੱਸਿਆ ਤੇ ਮੌਤ ਦਾ ਕਾਰਨ ਵੀ ਦੱਸਣ ਲੱਗਾ।
ਪਹਿਲਾਂ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਮ੍ਰਿਤਕ ਤੋਰਣ ਦੇ ਮਾਤਾ-ਪਿਤਾ ਸਣੇ ਰਿਸ਼ਤੇਦਾਰਾਂ ਨਾਲ ਮਿਲਵਾਇਆ ਤਾਂ ਪਰਿਵਾਰ ਦੇ ਨਾਲ ਹੀ ਖੇਤਰ ਦੇ ਲੋਕਾਂ ਵਿਚ ਵੀ ਬੱਚੇ ਦਾ ਇਹ ਦਾਅਵਾ ਚਰਚਾ ਦਾ ਵਿਸ਼ਾ ਬਣ ਗਿਆ। ਮੋਹਿਤ ਦੇ ਪਿਤਾ ਓਂਕਾਰ ਲਾਲ ਮਹੇਰ ਨੇ ਦੱਸਿਆ ਕਿ ਮੋਹਿਤ ਜਨਮ ਤੋਂ ਹੀ ਟਰੈਕਟਰ ਦੀ ਆਵਾਜ਼ ਸੁਣ ਕੇ ਡਰਦਾ ਸੀ ਤੇ ਰੌਣ ਲੱਗ ਜਾਂਦਾ ਸੀ। ਉਸ ਸਮੇਂ ਉਹ ਬੋਲ ਨਹੀਂ ਸਕਦਾ ਸੀ। ਜਦੋਂ ਉਹ ਬੋਲਣ ਲੱਗਾ ਤਾਂ ਆਪਣਾ ਨਾਂ ਤੋਰਣ (ਪਹਿਲੇ ਜਨਮ ਦਾ ਨਾਂ) ਦੱਸਣ ਲੱਗਾ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅੱਜ ਤੋਂ ਲਗਭਗ 16 ਸਾਲ ਪਹਿਲਾਂ ਮਨੋਹਰ ਥਾਣਾ ਖੇਤਰ ਦੇ ਹੀ ਕੋਲੂਖੇੜੀ ਕਲਾਂ ਵਿਚ ਰੋਡ ਨਿਰਮਾਣ ਕੰਮ ‘ਚ ਮਜ਼ਦੂਰੀ ਕਰਦੇ ਖਜੂਰੀ ਦੇ ਰਹਿਣ ਵਾਲੇ 25 ਸਾਲ ਦੇ ਤੋਰਣ ਧਾਕੜ ਪੁੱਤਰ ਕਲਿਆਣ ਸਿੰਘ ਥਾਕੜ ਦੀ ਟਰੈਕਟਰ ਹੇਠਾਂ ਦਬਣ ਨਾਲ ਮੌਤ ਹੋ ਗਈ ਸੀ।
ਮਾਤਾ-ਪਿਤਾ ਮਕਾਨ ਵੇਚ ਕੇ ਮੱਧਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਦੇ ਸ਼ੰਕਰਪੁਰਾ ਪਿੰਡ ਵਿਚ ਰਹਿਣ ਚਲੇ ਗਏ ਸਨ। ਤੋਰਣ ਦੀ ਇੱਕ ਭੂਆ ਖਜੂਰੀ ਵਿਚ ਹੀ ਰਹਿੰਦੀ ਹੈ। ਜਦੋਂ ਉਹ ਮਿਲਣ ਪੁੱਜੀ ਤਾਂ ਮੋਹਿਤ ਨੇ ਉਸ ਨੂੰ ਪਛਾਣ ਲਿਆ। ਇਸ ਤੋਂ ਬਾਅਦ ਤੋਰਣ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਗਿਆ ਤੇ ਜਦੋਂ ਉਹ ਆਏ ਤਾਂ 3 ਸਾਲ ਦੇ ਬੱਚੇ ਨੇ ਵੀ ਉਨ੍ਹਾਂ ਨੂੰ ਪਛਾਣ ਲਿਆ। ਤੋਰਣ ਦੇ ਪਿਤਾ ਕਲਿਆਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਬਾਅਦ ਅਜੇ ਤਿੰਨ ਸਾਲ ਪਹਿਲਾਂ ਹੀ ਸ਼੍ਰੀ ਗਯਾਜੀ ਵਿਚ ਉਸ ਦਾ ਪੂਰੀਆਂ ਰਸਮਾਂ ਨਾਲ ਸਸਕਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਝਾਲਾਵਾੜ ਮੈਡੀਕਲ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕ੍ਰਿਸ਼ਨ ਮੁਰਾਰੀ ਲੋਧਾ ਦਾ ਕਹਿਣਾ ਹੈ ਕਿ ਇਨਸਾਨ ਦੀ ਮੌਤ ਤੋਂ ਬਾਅਦ ਬ੍ਰੇਨ ਡੈੱਡ ਹੋ ਜਾਂਦਾ ਹੈ। ਉਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਨਵਾਂ ਸਰੀਰ ਨਵੇਂ ਦਿਮਾਗ ਨਾਲ ਬਣਦਾ ਹੈ। ਯਾਦਦਾਸ਼ਤ ਕਦੇ ਵੀ ਇੱਕ ਸਰੀਰ ਤੋਂ ਦੂਜੇ ‘ਚ ਟਰਾਂਸਫਰ ਨਹੀਂ ਹੋ ਸਕਦੀ। ਹਾਲਾਂਕਿ ਵਿਗਿਆਨ ਦੀਆਂ ਚੁਣੌਤੀਆਂ ਵਿਚ ਪੁਨਰਜਨਮ ਦੀ ਘਟਨਾ ਝਾਲਾਵਾੜ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।